Now Reading
ਜ਼ਮੀਨਾਂ ਦੇ ਮਾਲਕੀ ਹੱਕ ਲੈਣ ਖ਼ਾਤਰ ਆਬਾਦਕਾਰਾਂ ਵੱਲੋਂ ਧਰਨਾ

ਜ਼ਮੀਨਾਂ ਦੇ ਮਾਲਕੀ ਹੱਕ ਲੈਣ ਖ਼ਾਤਰ ਆਬਾਦਕਾਰਾਂ ਵੱਲੋਂ ਧਰਨਾ

ਜਗਰਾਉਂ – ਅਬਾਦਕਾਰਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਸਮੇਤ ਹੋਰਨਾਂ ਮੰਗਾਂ ਦੀ ਪੂਰਤੀ ਲਈ ਅੱਜ ਇਥੇ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਬਾਹਰ ਰੋਸ ਧਰਨਾ ਦਿੱਤਾ। ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਕੀਤੇ ਮੁਜ਼ਾਹਰੇ ਉਪਰੰਤ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਹਿੰਦਰ ਸਿੰਘ ਅਚਰਵਾਲ, ਗੁਰਮੇਲ ਸਿੰਘ ਰੂਮੀ, ਇੰਦਰ ਸਿੰਘ ਗੋਰਸੀਆਂ, ਜਗਤਾਰ ਸਿੰਘ, ਸ਼ੰਕਰ ਸਿੰਘ ਕੋਉਮਰਾ, ਸੁਰਜੀਤ ਸਿੰਘ, ਰਣਜੀਤ ਸਿੰਘ ਆਦਿ ਨੇ ਕਿਹਾ ਕਿ ਮਹਿੰਗਾਈ ਦੇ ਜ਼ਮਾਨੇ ਵਿੱਚ ਚੰਗੀ ਖੇਤੀ, ਚੰਗੇ ਕਾਰੋਬਾਰ ਜਾਂ ਚੰਗੀ ਨੌਕਰੀ ਵਾਲੇ ਪਰਿਵਾਰਾਂ ਲਈ ਵੀ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਬੇਜ਼ਮੀਨੇ ਗ਼ਰੀਬ ਪਰਿਵਾਰਾਂ ਦੀ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਸਤਲੁਜ ਦਰਿਆ ਕੰਢੇ ਸਮੇਤ ਹੋਰਨਾਂ ਥਾਵਾਂ ਦੀਆਂ ਬੇਆਬਾਦ ਜ਼ਮੀਨਾਂ ਨੂੰ ਕਈ ਸਾਲਾਂ ਦੀ ਮਿਹਨਤ ਨਾਲ ਵਾਹੀਯੋਗ ਬਣਾਇਆ ਤੇ ਜੋ ਦਹਾਕਿਆਂ ਤੋਂ ਇਥੇ ਖੇਤੀ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਮਾਲਕੀ ਹੱਕ ਦੇਣੇ ਚਾਹੀਦੇ ਹਨ। ਆਗੂਆਂ ਨੇ ਪਿਛਲੇ ਦਿਨੀਂ ਅਬਾਦਕਾਰਾਂ ਖ਼ਿਲਾਫ਼ ਦਰਜ ਕੀਤੇ ਕਥਿਤ ਝੂਠੇ ਪੁਲੀਸ ਪਰਚੇ ਰੱਦ ਅਤੇ ਹੋਰ ਮੰਗਾਂ ਪੂਰੀਆਂ ਦੀ ਮੰਗ ਕੀਤੀ। ਧਰਨੇ ਵਿੱਚ ਰਾਣੋ ਬਾਈ, ਪਿਆਰ ਕੌਰ, ਚਮਕੌਰ ਸਿੰਘ ਗੱਗ ਕਲਾਂ, ਮੁਖਤਿਆਰ ਸਿੰਘ, ਰਾਜੂ ਸਿੰਘ, ਬਾਕਰ ਸਿੰਘ ਗੋਰਸੀਆਂ, ਤਾਰਾ ਸਿੰਘ ਕੋਟਉਮਰਾ, ਬਲਜੀਤ ਸਿੰਘ ਆਦਿ ਸ਼ਾਮਲ ਹੋਏ।

Scroll To Top