Now Reading
ਸਹਾਇਤਾ (ਸੰਗਰਾਮੀ ਲਹਿਰ-ਸਤੰਬਰ 2021)

ਸਹਾਇਤਾ (ਸੰਗਰਾਮੀ ਲਹਿਰ-ਸਤੰਬਰ 2021)

ਰੇਲ ਮੁਲਾਜ਼ਮਾਂ ਅਤੇ ਟਰੇਡ ਯੂਨੀਅਨ ਲਹਿਰ ਦੇ ਮਿਸਾਲੀ ਆਗੂ ਮਰਹੂਮ ਸਾਥੀ ਸਾਧੂ ਰਾਮ ਪਾਹਲੇਵਾਲ ਦੀ ਸੁਪਤਨੀ ਮਾਤਾ ਸੰਸਾਰ ਦੇਵੀ ਦੀ 40ਵੀਂ ਬਰਸੀ ਮੌਕੇ ਉਨ੍ਹਾਂ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਸਾਥੀ ਰਵੀ ਕੰਵਰ ਅਤੇ ਪਰਿਵਾਰ ਨੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਸਾਥੀ ਧਰਮ ਸਿੰਘ ਫੁੱਲੋ ਮਿੱਠੀ (ਬਠਿੰਡਾ) ਨੇ ਆਪਣੀ ਭਤੀਜੀ ਹਰਪਾਲ ਕੌਰ ਸਪੁੱਤਰੀ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਸਾਥੀ ਹਰਦੇਵ ਸਿੰਘ ਦੀ ਸ਼ਾਦੀ ਕਾਕਾ ਅਰਸ਼ਦੀਪ ਸਿੰਘ ਸਪੁੱਤਰ ਸ਼੍ਰੀਮਤੀ ਦਲਵੀਰ ਕੌਰ ਅਤੇ ਸ਼੍ਰੀ ਅਵਤਾਰ ਸਿੰਘ ਵਾਸੀ ਬਠਿੰਡਾ ਨਾਲ ਹੋਣ ਦੇ ਖੁਸ਼ੀ ਭਰੇ ਅਵਸਰ ’ਤੇ ਆਰਐਮਪੀਆਈ ਨੂੰ 2600 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਸਾਥੀ ਸਾਧੂ ਰਾਮ ਵਿਰਲੀ ਦੀ ਸ਼ੋਕ ਸਭਾ ਮੌਕੇ ਉਨ੍ਹਾਂ ਦੇ ਸਪੁੱਤਰ ਪ੍ਰੋਫੈਸਰ ਡਾਕਟਰ ਤੇਜਿੰਦਰ ਵਿਰਲੀ ਅਤੇ ਪਰਿਵਾਰ ਨੇ ਆਰਐਮਪੀਆਈ ਨੂੰ 11000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 2100 ਰੁਪਏ ਸਹਾਇਤਾ ਭੇਜੀ।

ਆਰਐਮਪੀਆਈ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਵੇਦ ਪ੍ਰਕਾਸ਼ ਦੀ ਜੀਵਨ ਸਾਥਣ ਭੈਣ ਸੁਨੀਤਾ ਦੇਵੀ ਨੇ ਸਾਥੀ ਵੇਦ ਪ੍ਰਕਾਸ਼ ਹੋਰਾਂ ਦੇ ਲੰਮੀ ਬੀਮਾਰੀ ਪਿੱਛੋਂ ਸਿਹਤਯਾਬ ਹੋਣ ਦੀ ਖੁਸ਼ੀ ਵਿੱਚ ਪਾਰਟੀ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਸਾਥੀ ਬਲਵੰਤ ਸਿੰਘ ਮਾੜੀ ਕੰਬੋਕੇ, ਤਰਨਤਾਰਨ ਦੀਆਂ ਅੰਤਮ ਰਸਮਾਂ ਮੌਕੇ ਪਰਿਵਾਰ ਨੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਮਾਤਾ ਪਿ੍ਰਤਪਾਲ ਕੌਰ ਜੀ ਵੱਲੋਂ ਪਾਰਟੀ ਦੇ ਆਈ.ਟੀ. ਵਿੰਗ ਲਈ 12500 ਰੁਪਏ ਸਹਾਇਤਾ ਭੇਜੀ ਗਈ।

ਵਿਰਲੀ ਪਰਿਵਾਰ ਨੇ ਮਰਹੂਮ ਸਾਥੀ ਸਾਧੂ ਰਾਮ ਵਿਰਲੀ ਦੀ ਪ੍ਰੇਰਣਾ ਦਾਇਕ ਯਾਦ ਵਿੱਚ ਪਾਰਟੀ ਦੇ ਆਈ.ਟੀ. ਵਿੰਗ ਲਈ 3100 ਰੁਪਏ ਸਹਾਇਤਾ ਭੇਜੀ।

Scroll To Top