Now Reading
ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਪੱਪੀ ਦੀ ਬਰਸੀ ਮਨਾਈ

ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਪੱਪੀ ਦੀ ਬਰਸੀ ਮਨਾਈ

ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਪਿੰਡ ਕੰਗ ਅਰਾਈਆਂ \’ਚ ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ ਯਾਦ \’ਚ ਕੀਤੇ ਸਮਾਗਮ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਿਦਆਂ ਕਿਹਾ ਕਿ ਸ਼ਹੀਦ ਹੋਣ ਵਾਲੇ ਸਾਥੀਆਂ ਦਾ ਮਿਸ਼ਨ ਬਰਾਬਰਤਾਂ ਲਿਆਉਣ ਵਾਲਾ ਸੀ ਪਰ ਦੇਸ਼ ਦੀ ਅਵਸਥਾ ਮੋਦੀ ਦੇ ਆਉਣ ਵਾਲ ਬਹੁਤ ਹੀ ਖਤਰਨਾਕ ਹੋ ਗਈ ਹੈ। ਇਸ ਦੌਰ \’ਚ ਖਾਸ ਕਰ ਦਲਿਤਾਂ ਅਤੇ ਔਰਤਾਂ \’ਤੇ ਹਮਲਿਆਂ \’ਚ ਬੇਅਥਾਹ ਵਾਧਾ ਹੋ ਗਿਆ ਹੈ। ਇਸ ਦੌਰ \’ਚ ਭੀੜਤੰਤਰ ਵੱਲੋਂ ਕੁੱਟਮਾਰ ਦੀਆਂ ਘਟਨਾਵਾਂ \’ਚ ਕਾਫੀ ਵਾਧਾ ਹੋਇਆ ਹੈ। ਉਨ•ਾ ਅੱਗੇ ਕਿਹਾ ਕਿ ਚੋਣ ਦੌਰਾਨ ਨਸ਼ਿਆਂ ਦੇ ਸੇਵਨ ਕਰਨ ਅਤੇ ਕਰਵਾਉਣ ਵਾਲੇ ਹਾਕਮਾਂ ਪਾਸੋਂ ਆਸ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ। ਪਾਰਟੀ ਦੇ ਅਗਾਮੀ ਪ੍ਰੋਗਰਾਮਾਂ ਬਾਰੇ ਉਨ•ਾਂ ਐਲਾਨ ਕੀਤਾ ਕਿ 10 ਦਸਬੰਰ ਨੂੰ ਜਲੰਧਰ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। ਜਿਸ ਰਾਂਹੀ ਲੋਕਾਂ ਨੂੰ ਆਸ ਦੀ ਰਾਜਨੀਤੀ ਛੱਡ ਕੇ ਹਕੀਕੀ ਰਾਜਨੀਤੀ ਦੇ ਪੱਲਾ ਫੜਨ ਦਾ ਸੁਨੇਹਾ ਦਿੱਤਾ ਜਾਵੇਗਾ। ਆਰੰਭ \’ਚ ਸ਼ਹੀਦੀ ਲਾਟ \’ਤੇ ਤਹਿਸੀਲ ਭਰ \’ਚੋਂ ਆਏ ਸਾਥੀਆਂ ਨੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਇਸ ਮੌਕੇ ਆਰਐਮਪੀਆਈ ਦੇ ਜ਼ਿਲ•ਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਵੀ ਵਿਚਾਰ ਪੇਸ਼ ਕੀਤੇ। ਅੰਤ \’ਚ ਬਜ਼ੁਰਗ ਆਗੂ ਦੇਵ ਫਿਲੌਰ ਨੇ ਧੰਨਵਾਦ ਕੀਤਾ।

Scroll To Top