Now Reading
ਵਧ ਰਹੀਆਂ ਕੀਮਤਾਂ ਿਖ਼ਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਵਧ ਰਹੀਆਂ ਕੀਮਤਾਂ ਿਖ਼ਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਰਈਆ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਵਰਕਰਾਂ ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਨਿੱਤ ਦਿਨ ਵਧ ਰਹੀਆਂ ਕੀਮਤਾਂ ਿਖ਼ਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ | ਰੋਸ ਧਰਨੇ ਦੀ ਅਗਵਾਈ ਨਿਰਮਲ ਸਿੰਘ ਭਿੰਡਰ, ਬਲਵਿੰਦਰ ਸਿੰਘ ਖਿਲਚੀਆਂ ਆਦਿ ਆਗੂਆਂ ਨੇ ਕੀਤੀ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਉੱਪਰ ਮੁੱਢਲੀ ਕੀਮਤ ਦੇ ਬਰਾਬਰ ਹੀ ਟੈਕਸ ਲਗਾਇਆ ਜਾ ਰਿਹਾ, ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੁੱਗਣੇ ਭਾਅ ‘ਤੇ ਮਿਲ ਰਹੇ ਹਨ | ਡੀਜ਼ਲ ਦੇ ਭਾਅ ਵਧਣ ਕਾਰਨ ਮਾਲ ਭਾੜੇ ਦੇ ਭਾਅ ਵੱਧ ਗਏ ਹਨ ਤੇ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਨਿੱਤ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋ ਕੇ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ | ਇਸ ਮੌਕੇ ਸੁਰਿੰਦਰ ਸਿੰਘ ਬੌਬੀ ਜੱਲੂਪੁਰ, ਵਿਨੋਦ ਕੁਮਾਰ ਖਿਲਚੀਆਂ, ਭਜਨ ਸਿੰਘ ਜੱਲੂਪੁਰ, ਪਿ੍ਸ ਜੱਲੂਪੁਰ, ਨੇਕਪ੍ਰੀਤ ਸਿੰਘ, ਕੁਲਦੀਪ ਜੱਲੂਪੂਰ, ਬਿੱਕਰ ਸਿੰਘ ਆਦਿ ਨੌਜਵਾਨ ਆਗੂ ਹਾਜ਼ਰ ਸਨ |

Scroll To Top