/* SC_TH_END:4.3.24:fc0ffc30 */ ਬਜਟ ਵਿਰੁਧ ਪਿੰਡ ਤੁੜ ਵਿਖੇ ਪੁਤਲਾ ਸਾੜਿਆ – Sangrami Lehar
Now Reading
ਬਜਟ ਵਿਰੁਧ ਪਿੰਡ ਤੁੜ ਵਿਖੇ ਪੁਤਲਾ ਸਾੜਿਆ

ਬਜਟ ਵਿਰੁਧ ਪਿੰਡ ਤੁੜ ਵਿਖੇ ਪੁਤਲਾ ਸਾੜਿਆ

ਫਤਿਆਬਾਦ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ. ਆਈ. ਦੇ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿਰੁਧ ਪਿੰਡ ਤੁੜ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਰੇਸ਼ਮ ਸਿੰਘ ਫੈਲੋਕੇ, ਨਰਿੰਦਰ ਸਿੰਘ ਤੁੜ ਅਤੇ ਦਾਰਾ ਸਿੰਘ ਮੁੰਡਾਪਿੰਡ ਵਲੋਂ ਕੀਤੀ ਗਈ | ਇਸ ਮੌਕੇ ਬੋਲਦੇ ਹੋਏ ਪਾਰਟੀ ਦੇ ਆਗੂ ਸੁਲੱਖਣ ਸਿੰਘ ਤੁੜ ਤੇ ਮਨਜੀਤ ਸਿੰਘ ਬੱਗੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਲੋਕ ਵਿਰੋਧੀ ਹੈ, ਇਸ ਬਜਟ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਠੋਸ ਤਜਵੀਜ਼ ਨਹੀਂ ਲਿਆਂਦੀ ਗਈ ਤੇ ਸਿੱਖਿਆ ਦਾ ਖ਼ਰਚ ਪਿਛਲੇ ਸਾਲ ਨਾਲੋਂ ਘੱਟ ਰੱਖਿਆ ਗਿਆ ਤੇ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਦੇ ਨਿਪਟਾਰੇ ਦੀ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਕੋਈ ਯੋਜਨਾ ਪੇਸ਼ ਕੀਤੀ ਗਈ | ਇਸ ਮੌਕੇ ਨਰੰਜਨ ਸਿੰਘ ਕੋਟ, ਬਾਬਾ ਸੰਤੋਖ ਸਿੰਘ, ਬਲਵਿੰਦਰ ਸਿੰਘ ਫੈਲੋਕੇ, ਜੰਗ ਬਹਾਦਰ ਸਿੰਘ ਤੁੜ, ਸੁਰਜੀਤ ਸਿੰਘ, ਬੂਟਾ ਸਿੰਘ ਕੋਟ ਤੇ ਹੋਰ ਹਾਜ਼ਰ ਸਨ |

Scroll To Top