ਸ਼ਾਹਬਾਜ਼ਪੁਰ : ਜ਼ਮਹੂਰੀ ਕਿਸਾਨ ਸਭਾ ਵਲੋਂ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਹਾਲਾ, ਦਲਜੀਤ ਸਿੰਘ ਦਿਆਲਪੁਰ, ਨਿਰਪਾਲ ਸਿੰਘ ਜੌਣੇਕੇ, ਹਰਭਜਨ ਸਿੰਘ ਚੂਸਲੇਵੜ੍ਹ ਅਤੇ ਮਹਿਲਾ ਪ੍ਰਧਾਨ ਦਲਬੀਰ ਕੌਰ ਦੀ ਅਗਵਾਈ ਹੇਠ ਪੁਲਿਸ ਚੌਂਕੀ ਮਾਣੋਚਾਲ੍ਹ ਅੱਗੇ ਧਰਨਾ ਲਗਾਇਆ ਗਿਆ | ਇਸ ਮੌਕੇ ਦਲਜੀਤ ਸਿੰਘ ਦਿਆਲਪੁਰ, ਨਿਰਪਾਲ ਸਿੰਘ ਜੌਣੇਕੇ ਤੇ ਹਰਭਜਨ ਸਿੰਘ ਚੂਸਲੇਵੜ੍ਹ ਨੇ ਦੱਸਿਆ ਕਿ ਪਿੰਡ ਡਿਆਲ ਰਾਜਪੂਤਾਂ ਦੀ ਵਸਨੀਕ ਹਰਵਿੰਦਰ ਕੌਰ ਵਲੋਂ ਬੀਤੇ ਦਿਨੀ ਬਲਵਿੰਦਰ ਸਿੰਘ ਨੂੰ ਸੱਟਾਂ ਮਾਰਨ, ਹਰਵਿੰਦਰ ਕੌਰ ਵਲੋਂ ਪਿੰਡ ਦੇ ਚਾਰ ਨੌਜਵਾਨਾਂ ਉੱਪਰ ਛੇੜਛਾੜ ਦਾ ਨਾਜ਼ਾਇਜ ਪਰਚਾ ਦਰਜ ਕਰਵਾਉਣ ਅਤੇ ਬਲਵਿੰਦਰ ਸਿੰਘ ਵਲੋਂ ਠੇਕੇ ‘ਤੇ ਲਈ ਤਿੰਨ ਕਿੱਲੇ ਜ਼ਮੀਨ ਵਿਚੋਂ 2 ਕਿੱਲੇ ਪੱਕੀ ਕਣਕ ਵੱਢ ਕੇ ਵੇਚਣ ਅਤੇ ਇਕ ਕਿੱਲਾ ਕਣਕ ਸਾੜਨ ‘ਤੇ ਵੀ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਲਈ ਪੀੜਤ ਵਿਅਕਤੀਆਂ ਇਨਸਾਫ ਲਈ ਜਥੇਬੰਦੀ ਅੱਗੇ ਅਪੀਲ ਕਰਨ ‘ਤੇ ਜਥੇਬੰਦੀ ਨੇ ਪੁਲਿਸ ਚੌਾਕੀ ਅੱਗੇ ਧਰਨਾ ਲਾਇਆ ਹੈ ਜੋ ਪੁਲਿਸ ਚੌਾਕੀ ਇੰਚਾਰਜ ਏ.ਐੱਸ.ਆਈ. ਗੁਰਵੈਲ ਸਿੰਘ ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦੇਣ ‘ਤੇ ਸਮਾਪਤ ਕਰ ਦਿੱਤਾ ਹੈ | ਇਸ ਮੌਕੇ ਮੁਖਤਾਰ ਸਿੰਘ, ਰਣਜੀਤ ਸਿੰਘ ਡਿਆਲ, ਭਾਗ ਸਿੰਘ, ਗੁਰਬਚਨ ਸਿੰਘ, ਬਲਦੇਵ ਸਿੰਘ ਅਹਿਮਦਪੁਰ, ਮੇਜਰ ਸਿੰਘ ਲਾਹੌਕਾ, ਰਜਵੰਤ ਕੌਰ, ਬਚਨ ਸਿੰਘ ਮੈਂਬਰ, ਜਰਨੈਲ ਸਿੰਘ ਦਿਆਲਪੁਰ, ਜੋਗਿੰਦਰ ਸਿੰਘ ਮਾਣੋਚਾਲ੍ਹ ਆਦਿ ਹਾਜ਼ਰ ਸਨ |