/* SC_TH_END:4.3.24:fc0ffc30 */ ਪੁਰਾਣੀ ਐਸ.ਡੀ.ਐਮ. ਕੋਰਟ ਪਠਾਨਕੋਟ ਵਾਲੇ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ – Sangrami Lehar
Now Reading
ਪੁਰਾਣੀ ਐਸ.ਡੀ.ਐਮ. ਕੋਰਟ ਪਠਾਨਕੋਟ ਵਾਲੇ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਪੁਰਾਣੀ ਐਸ.ਡੀ.ਐਮ. ਕੋਰਟ ਪਠਾਨਕੋਟ ਵਾਲੇ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਪਠਾਨਕੋਟ – ਅੱਜ ਰੈਵੋਲਿਉਸਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ) ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਗ਼ਰੀਬ ਵਿਰੋਧੀ, ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਮੁਲਾਜ਼ਮ ਵਿਰੋਧੀ ਬਜਟ ਪੇਸ਼ ਕਰਨ ਤੇ ਸ੍ਰੀ ਤਿਲਕ ਰਾਜ ਜੈਣੀ ਤੇ ਮਾਸਟਰ ਪ੍ਰੇਮ ਸਾਗਰ ਅਤੇ ਹਰਜਿੰਦਰ ਸਿੰਘ (ਬਿੱਟੂ) ਦੀ ਅਗਵਾਈ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਪੁਰਾਣੀ ਐਸ.ਡੀ.ਐਮ. ਕੋਰਟ ਪਠਾਨਕੋਟ ਵਾਲੇ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਮਜ਼ਦੂਰ ਮੰਗ ਕਰ ਰਹੇ ਸਨ ਕਿ 2018-2019 ਬਜਟ ਵਿਚ ਗ਼ਰੀਬ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਦੀ ਸਲੈਬ ਵਿਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਲੋਕਾਂ ਵਿਚ ਰੋਸ ਹੈ ਅਤੇ ਆਮ ਲੋਕ ਹੁਣ ਕੇਂਦਰ ਦੀ ਮੋਦੀ ਸਰਕਾਰ ਨੂੰ ਨੁੱਕੜ ਮੀਟਿੰਗਾਂ ਵਿਚ ਜਾਂ ਜਿੱਥੇ ਵੀ ਚਾਰ ਆਦਮੀ ਇਕੱਠੇ ਹੁੰਦੇ ਹਨ ਸਭ ਦੀ ਜ਼ੁਬਾਨ ਤੇ ਇਹੋ ਚਰਚਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਤੇ ਗ਼ਰੀਬਾਂ ਤੇ ਮਿਡਲ ਕਲਾਸ ਨੂੰ ਧੱਕੇ। ਮਜ਼ਦੂਰਾਂ ਨੂੰ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਆਉਣ ਵਾਲੀ ਲੋਕ ਸਭਾ ਚੋਣਾਂ ਜੋ ਸਾਲ 2019 ਵਿਚ ਹੋਣੀਆਂ ਹਨ ਅਤੇ ਪੰਜਾਬ ਦੇ ਲੋਕ ਪੰਚਾਂ, ਸਰਪੰਚਾ ਦੀਆਂ ਚੋਣਾਂ ਵਿਚ ਵੀ ਮੋਦੀ ਦੀ ਪਾਰਟੀ ਨੂੰ ਤਕੜਾ ਝਟਕਾ ਦੇਣਗੇ। ਇਸ ਸਮੇਂ ਹੋਰਨਾਂ ਤੋ ਇਲਾਵਾ ਵਿਜੇ ਕੁਮਾਰ ਖੁਸ਼ੀਨਗਰ, ਰਾਜ ਕੁਮਾਰ, ਨਰੋਤਮ ਸਿੰਘ ਪਠਾਨੀਆ, ਕੁਲਦੀਪ ਰਾਜ, ਸੁਖਦੇਵ ਰਾਜ, ਨੀਲੂ ਰਾਜ, ਯੋਧ ਰਾਜ, ਪ੍ਰਸ਼ੋਤਮ ਲਾਲ, ਮਹਿੰਦਰ ਸਿੰਘ ਅਖਵਾਨਾ, ਆਦਿ ਹਾਜ਼ਰ ਸਨ।

Scroll To Top