ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਖਡੂਰ ਸਾਹਿਬ ਵਿਖੇ ਬਾਬਾ ਸਾਧੂ ਸਿੰਘ ਦੀ ਸਮਾਧ ‘ਤੇ ਸਰਗਰਮ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਨੰਬਰਦਾਰ ਅਜੀਤ ਸਿੰਘ ਢੋਟਾ ਨੇ ਕੀਤੀ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕਿ 12 ਨਵੰਬਰ ਨੂੰ ਜੱਲਿ੍ਹਆਂਵਾਲੇ ਬਾਗ਼ ਤੋਂ ਚਲਾਏ ਜਾ ਰਹੇ ਜਥਾ ਮਾਰਚ ਅਤੇ ਉਸ ਦੇ ਸਵਾਗਤ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਪ੍ਰਬੰਧਾਂ ਹੇਠ ਵੱਖ-ਵੱਖ ਪਿੰਡਾਂ ਜਿਵੇਂ ਧਾਰੜ, ਢੋਟਾ, ਨਾਗੋਕੇ ਮੋੜ ਤੇ ਜਥਾ ਮਾਰਚ ਦਾ ਢੁਕਵਾਂ ਸਵਾਗਤ ਕੀਤਾ ਜਾਵੇਗਾ ਅਤੇ ਜਥਾ ਮਾਰਚ ਵਿਚ ਸ਼ਾਮਿਲ ਵਲੰਟੀਅਰਾਂ ਨੂੰ ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਸਰਮਾਏਦਾਰ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਨੀਤੀਗਤ ਬਦਲ ਉਸਾਰਨ ਲਈ 10 ਦਸੰਬਰ ਨੂੰ ਜਲੰਧਰ ਵਿਖੇ ਇਕ ਵਿਸ਼ਾਲ ਆਲ ਇੰਡੀਆ ਪੱਧਰ ਦੀ ਮਹਾਂਰੈਲੀ ਕੀਤੀ ਜਾਵੇਗੀ| ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਖਡੂਰ ਸਾਹਿਬ ਵਿਖੇ ਜਥਾ ਮਾਰਚ ਦੇ ਸਵਾਗਤ ਲਈ ਕੀਤੀ ਜਾ ਰਹੀ ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਥਾ ਮਾਰਚ ਦੇ ਸਵਾਗਤ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਵੈਰੋਵਾਲ, ਪੇ੍ਰਮ ਸਿੰਘ ਸਰਾਂ ਤਲਵੰਡੀ, ਜਸਵੰਤ ਸਿੰਘ ਬਾਣੀਆ, ਡਾ: ਅਜੈਬ ਸਿੰਘ ਜਹਾਂਗੀਰ, ਬਲਵਿੰਦਰ ਸਿੰਘ ਮਿਸਤਰੀ, ਮੰਗਲ ਸਿੰਘ ਨਾਗੋਕੇ ਅਤੇ ਹੋਰ ਵੀ ਸਰਗਰਮ ਆਗੂ ਹਾਜ਼ਰ ਸਨ|