Now Reading
ਦਿਹਾਤੀ ਮਜ਼ਦੂਰ ਸਭਾ ਵਲੋ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਮੋਰਚਾ ਸੱਤਵੇ ਦਿਨ ਵਿੱਚ ਦਾਖ਼ਲ

ਦਿਹਾਤੀ ਮਜ਼ਦੂਰ ਸਭਾ ਵਲੋ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਮੋਰਚਾ ਸੱਤਵੇ ਦਿਨ ਵਿੱਚ ਦਾਖ਼ਲ

ਦਿਹਾਤੀ ਮਜ਼ਦੂਰ ਸਭਾ ਵਲੋ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ ਸੱਤਵੇ ਦਿਨ ਵਿੱਚ ਦਾਖ਼ਲ ਹੋ ਗਿਆ। ਲੱਗੇ ਹੋਏ ਇਸ ਪੱਕੇ ਮੋਰਚੇ ਵਿੱਚ ਗਰੀਬ ਲੋਕਾਂ ਨੇ ਪਰਿਵਾਰਾਂ ਸਮੇਤ ਸਮੂਲੀਅਤ ਕੀਤੀ। ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਜਿਲ੍ਹਾ ਸਕੱਤਰ ਜਸਪਾਲ ਸਿੰਘ ਢਿੱਲੋਂ ਝਬਾਲ ਨੇ ਬੋਲਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਦੇ ਬੇਜਮੀਨੇ ਅਤੇ ਸਾਧਨਹੀਣ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿੱਚੋ 10 10ਮਰਲੇ ਦੇ ਪਲਾਂਟ ਫੋਰੀ ਤੋਰ ਤੇ ਦਿੱਤੇ ਜਾਣ।
ਮੱਤੇ ਪਵਾਉਣ ਦੀ ਜਿੰਮੇਵਾਰੀ ਸਰਕਾਰ ਆਪ ਲਵੇ। ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਜਮੀਨ ਖੇਤੀ ਵਾਸਤੇ ਆਮ ਠੇਕੇ ਤੇ ਤੀਜੇ ਹਿੱਸੇ ਤੇ ਮਜ਼ਦੂਰਾਂ ਨੂੰ ਦਿੱਤੀ ਜਾਵੇ। ਬੇਜਮੀਨੇ ਦਲਿਤਾਂ ਤੇ ਸਾਧਨਹੀਣ ਪਰਿਵਾਰਾਂ ਲਈ ਮੁਕੰਮਲ ਸਥਾਈ ਰੁਜ਼ਗਾਰ ਪ੍ਰਬੰਧ ਕੀਤਾ ਜਾਵੇ।
ਸਾਮਲਾਤ ਸਰਕਾਰੀ ਪੰਚਾਇਤੀ ਲਾਲ ਲਕੀਰ ਦੇ ਅੰਦਰਲੀ ਹੋਰ ਸਾਝੀਆ ਥਾਵਾਂ ਤੇ ਕਾਬਜ਼ ਮਜੂਦਰਾ ਨੂੰ ਮਾਲਕੀ ਹੱਕ ਦਿੱਤਾ ਜਾਵੇ। ਇਸ ਮੌਕੇ ਧਰਨੇ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਿਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਜਰਨੈਲ ਸਿੰਘ ਦਿਆਲਪੁਰਾ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਅਰਸ਼ਾਲ ਸਿੰਘ ਸੰਧੂ ਤਹਿਸੀਲ ਕਮੇਟੀ ਮੈਂਬਰ ਬਚਿੱਤਰ ਸਿੰਘ ਮੱਖੀ ਕਲਾਂ ਨੇ ਇਸ ਸ਼ਘੰਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪੰਹੁਵਿੰਡ ਸੰਤੋਖ ਸਿੰਘ ਮੱਖੀ ਕਲਾਂ ਕੁਲਦੀਪ ਸਿੰਘ ਨੀਲਾ ਪ੍ਰਧਾਨ ਬਗੀਚਾ ਸਿੰਘ ਮੱਖੀ ਕਲਾਂ ਗੱਜਣ ਸਿੰਘ ਨਾਰਲਾ ਅੰਗਰੇਜ ਸਿੰਘ ਨਵਾਂ ਪਿੰਡ ਅੰਗਰੇਜ ਸਿੰਘ ਲੱਧੂ ਮਾਹਣ ਸਿੰਘ ਭਿੱਖੀਵਿੰਡ ਸੁਰਜੀਤ ਸਿੰਘ ਭਿੱਖੀਵਿੰਡ ਜਸਵੰਤ ਸਿੰਘ ਭਿੱਖੀਵਿੰਡ ਮਨਜੀਤ ਕੌਰ ਸਾਧਰਾ ਪਰਮਜੀਤ ਕੌਰ ਸਾਧਰਾ ਜੋਗਿੰਦਰ ਕੌਰ ਮੱਖੀ ਕਲਾਂ ਸੁਮਨਦੀਪ ਕੌਰ ਸਾਧਰਾ ਆਦਿ ਆਗੂ ਹਾਜ਼ਰ ਸਨ।

Scroll To Top