ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਵਧੀਕੀਆਂ ਿਖ਼ਲਾਫ਼ ਰੋਸ ਮਾਰਚ ਕੱਢਿਆ
ਘੁਮਾਣ : ਕਸਬਾ ਘੁਮਾਣ ਵਿਖੇ ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਵਧੀਕੀਆਂ ਿਖ਼ਲਾਫ਼ ਅੱਡਾ ਚੌਾਕ ਘੁਮਾਣ ਤੋਂ ਥਾਣਾ ਘੁਮਾਣ ਤੱਕ ਰੋਸ ਮਾਰਚ ਕੱਢਿਆ ਤੇ ਥਾਣਾ ਘੁਮਾਣ ਦੇ ਬਾਹਰ ਕਰੀਬ 2 ਘੰਟੇ ਪ੍ਰਦਰਸ਼ਨ ਕੀਤਾ | ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਅਮਰੀਕ ਸਿੰਘ ਦਾਊਦ ਤੇ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਪਿੰਡ ਕੋਟਲੀ ਲੇਹਲ ਦੀ ਬਲਵਿੰਦਰ ਕੌਰ ਆਪਣੀ ਕੰਧ ਢਾਉਣ ਦੇ ਸਬੰਧ ‘ਚ ਪਿੰਡ ਦੀ ਇਕ ਔਰਤ ਦੇ ਿਖ਼ਲਾਫ਼ ਦਰਖਾਸਤ ਦੇਣ ਲਈ ਘੁਮਾਣ ਥਾਣੇ ਪੁੱਜੀ ਸੀ, ਬਲਵਿੰਦਰ ਕੌਰ ਨੇ ਜਦ ਦਰਖਾਸਤ ਦਿੱਤੀ ਤਾਂ ਕੁਝ ਪੁਲਿਸ ਮੁਲਾਜ਼ਮਾਂ ਨੇ ਉਸ ਪਾਸੋਂ 1500 ਰੁਪਏ ਲਏ ਤੇ ਥਾਣਾ ਮੁਖੀ ਵਲੋਂ ਸੁਣਵਾਈ ਕਰਨ ਦੀ ਬਜਾਏ ਲੰਮਾ ਸਮਾਂ ਬਿਨ੍ਹਾਂ ਵਜਾ ਬਿਠਾ ਕੇ ਰੱਖਣ ਤੇ ਜਲੀਲ ਕਰਨ ਤੇ ਪੈਸੇ ਲੈਣ ਵਾਲੇ ਮੁਲਾਜ਼ਮਾਂ ਿਖ਼ਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ | ਲੰਮੇ ਧਰਨੇ ਤੋਂ ਬਾਅਦ ਐਸ.ਐਚ.ਓ. ਲਲਿਤ ਕੁਮਾਰ ਥਾਣੇ ਤੋਂ ਬਾਹਰ ਆਏ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਹੋਇਆ | ਇਸ ਮੌਕੇ ਲਖਵਿੰਦਰ ਸਿੰਘ ਖਾਸ਼ੀ, ਜਸੰਵਤ ਸਿੰਘ ਬਾਬਾ ਬਕਾਲਾ, ਕਰਮ ਸਿੰਘ ਵਰਸਾਲ ਚੱਕ, ਹਰਦੀਪ ਸਿੰਘ ਪੰਡੋਰੀ, ਕਾਮਰੇਡ ਮੰਗਲ ਸਿੰਘ ਮੰਡ, ਸਵਿੰਦਰ ਸਿੰਘ ਬੁੱਟਰ, ਹਰਦੇਵ ਸਿੰਘ ਭੱਟੀ ਹਾਜ਼ਰ ਸਨ |