ਬੁਤਾਲਾ : ਅੱਜ ਇਥੇ ਦਿਹਾਤੀ ਮਜ਼ਦੂਰ ਨੇ ਸਭਾ ਜ਼ਿਲ੍ਹਾ ਮੁਕਤਸਰ ਦੇ ਮਜ਼ਦੂਰਾਂ ਸਾਥੀਆਂ ‘ਤੇ ਝੂਠੇ ਕੇਸ ਦਰਜ ਕਰਨ ਿਖ਼ਲਾਫ਼ ਸੂਬਾ ਸਰਕਾਰ ਦਾ ਪੁਤਲਾ ਫੂਕਿਆ| ਇਸ ਮੌਕੇ ਅਮਰੀਕ ਸਿੰਘ ਦਾਊਦ ਅਤੇ ਜ਼ਿਲ੍ਹਾ ਸਕੱਤਰ ਲਖਵਿੰਦਰ ਸਿੰਘ ਖਾਸੀ ਦੀ ਅਗਵਾਈ ਹੇਠ ਦਿਹਾਤੀ ਮਜ਼ਦੂਰ ਸਭਾ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ| ਇਸ ਮੌਕੇ ਅਮਰੀਕ ਸਿੰਘ ਦਾਊਦ ਤੇ ਲਖਵਿੰਦਰ ਸਿੰਘ ਖਾਸੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਗ਼ਰੀਬ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ| ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਪਰਚੇ ਰੱਦ ਕਰਾਉਣ ਲਈ ਸਮੁੱਚ ਪੰਜਾਬ ਵਿਚ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ| ਇਸ ਮੌਕੇ ਅਮਰੀਕ ਸਿੰਘ ਦਾਊਦ, ਲਖਵਿੰਦਰ ਸਿੰਘ ਖਾਸੀ, ਕਮਲ ਸ਼ਰਮਾ, ਦਲਬੀਰ ਸਿੰਘ ਜਮਾਲਪੁਰ, ਜਗਪ੍ਰੀਤ ਸਿੰਘ, ਦਰਸ਼ਨ ਸਿੰਘ, ਹਰਦੇਵ ਸਿੰਘ, ਜਸਵੰਤ ਸਿੰਘ, ਲਵਦੀਨ, ਸ਼ਰੀਨ ਦੀਨ, ਅਰਜਨਦੀਨ, ਮਜੀਠੀਆ ਬੁਤਾਲਾ, ਹੈਪੀ, ਰਾਜ ਆਦਿ ਹਾਜ਼ਰ ਸਨ|