ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐਫ.) ਵੱਲੋਂ ਜੋਧਾਂ-ਰਤਨ ਬਾਜ਼ਾਰ ਦੇ ਦੁਕਾਨਦਾਰਾਂ, ਇਲਾਕੇ ਦੀਆਂ ਪੰਚਾਇਤਾਂ ਤੇ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 1 ਜੁਲਾਈ ਦਿਨ ਐਤਵਾਰ ਨੂੰ ਸਵੇਰ 10 ਵਜੇ ਨਸ਼ਿਆਂ ਖ਼ਿਲਾਫ਼ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਜੋਧਾਂ-ਰਤਨ ਬਾਜ਼ਾਰ ਵਿਚ ਇਕੱਠ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਨੌਜਵਾਨਾਂ, ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਤਿੱਖੇ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ।
ਇਸ ਮੌਕੇ ਹੋਰ ਨੌਜਵਾਨ ਤੇ ਵਿਦਿਆਰਥੀ ਆਗੂਆਂ, ਜਿਨ੍ਹਾਂ ਵਿਚ ਚਰਨਜੀਤ ਹਿਮਾਂਯੂੰਪੁਰਾ, ਮਨਪ੍ਰੀਤ ਮੋਨੂ ਜੋਧਾਂ, ਮੀਕਾ ਜੋਧਾਂ, ਸਿਕੰਦਰ ਮਨਸੂਰਾਂ, ਸੁਖਵਿੰਦਰ ਕਾਕਾ ਟੇਲਰ, ਮਨਦੀਪ ਸਹਿਜਾਦ, ਜਰਨੈਲ ਸਿੰਘ ਲੋਹਟਬੱਦੀ, ਹਰਪ੍ਰੀਤ ਲੋਹਟਬੱਦੀ, ਲਵਪ੍ਰੀਤ ਗੁੱਜਰਵਾਲ, ਬੂਟਾ ਗੁੱਜਰਵਾਲ, ਹਰਕੀਰਤ ਗੁੱਜਰਵਾਲ, ਰਾਣਾ ਲਤਾਲਾ, ਚਰਨਜੀਤ ਲਤਾਲਾ, ਬੂਟਾ ਸਰਾਭਾ, ਕੁਲਦੀਪ ਕੀਪਾ ਮਨਸੂਰਾਂ, ਮਨਪਿੰਦਰ ਮਨਸੂਰਾਂ, ਅਮਰਜੀਤ ਹਿਮਾਂਯੂੰਪੁਰਾ ਹਾਜ਼ਰ ਸਨ।