ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਡੈਪੂਟੇਸਨ ਡੀ ਸੀ ਤਰਨ ਤਾਰਨ ਨੂੰ ਮਿਲਿਆ। ਬਿਆਸ ਦਰਿਆ ਵਿੱਚ 2017-18 ਵਿੱਚ ਆਏ ਪਾਣੀ ਨਾਲ ਮੰਡ ਖੇਤਰ ਦੇ ਕਿਸਾਨਾ ਦੀਆ ਮਾਰੀਆ ਫਸਲਾਂ ਦੇ ਮੁਆਵਜੇ ਦੀ ਮੰਗ ਕੀਤੀ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ, ਜਿਲਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਬਲਦੇਵ ਸਿੰਘ ਪੰਡੋਰੀ,ਚਰਨਜੀਤ ਸਿੰਘ ਬਾਠ, ਮਨਜੀਤ ਸਿੰਘ ਬੱਗੂ ਕੋਟ, ਦਾਰਾ ਸਿੰਘ ਮੁੰਡਾ ਪਿੰਡ,ਜਰਨੈਲ ਸਿੰਘ ਦਿਆਲਪੁਰਾ ਆਦਿ ਆਗੂਆ ਨੇ ਕੀਤੀ।
ਕਿਸਾਨ ਆਗੂਆ ਨੇ ਦੱਸਿਆ ਕੇ 2017 ਵਿੱਚ ਬਿਆਸ ਦਰਿਆ ਵਿੱਚ ਆਏ ਹੜਾਂ ਕਾਰਨ ਮੰਡ ਖੇਤਰ ਦੇ ਕਿਸਾਨਾ ਸਾਉਣੀ ਦੀਆ ਫਸਲਾਂ ਮਾਰੀਆ ਗਈਆ ਸਨ ਅਤੇ 2018 ਲਈ ਕਣਕ ਅਤੇ ਹੋਰ ਫਸਲਾਂ ਪਿੰਡ ਮੁੰਡਾ ਪਿੰਡ,ਗੁੱਜਰਪੁਰ,ਘੜਕਾ,ਚੰਬਾ ਕਲਾ ਆਦਿ ਪਿੰਡਾ ਵਿੱਚ ਬੀਜੀਆ ਨਹੀ ਸੀ ਗਈਆ।ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮੁਆਵਜੇ ਵਿੱਚ ਤਰਨ ਤਾਰਨ ਨਾਲ ਸਬੰਧਤ ਏਰੀਏ ਨੂੰ ਛੱਡ ਦਿੱਤਾ ਗਿਆ ਹੈ। ਜਿਸ ਕਾਰਣ ਹੜਾ ਮਾਰੇ ਕਿਸਾਨ ਸਰਕਾਰੀ ਮੁਆਵਜੇ ਤੋ ਵਾਝੇ ਰਹੇ ਗਏ ਹਨ।ਉਹਨਾ ਕਿਹਾ ਕੇ ਕਾਂਗਰਸ ਸਰਕਾਰ ਬਣਨ ਤੋਂ ਬਾਦ ਪਹਿਲੀ ਵਾਰ ਹੈ ਕਿ ਜਦੋਂ ਕਿਸਾਨਾ ਨੂੰ ਮੁਆਵਜਾ ਨਾ ਮਿਲਿਆ ਹੋਵੇ।ਕਰਜ਼ੇ ਦੇ ਭਾਰ ਹੇਠ ਦੱਬੀ ਕਿਸਾਨੀ ਦੀਆ ਲਗਾਤਾਰ ਦੋ ਫਸਲਾਂ ਮਾਰੀਆ ਗਈਆ ਸਨ। ਡੀ ਸੀ ਸਹਿਬ ਨੇ ਤਰੰਤ ਡੀ ਆਰ ਓ ਕੋਲੋ ਸਬੰਧਤ ਰਿਕਾਰਡ ਦੀ ਪੜਤਾਲ ਕਰਕੇ ਮੁਆਵਜਾ ਜਾਰੀ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਮਾਣੋਚਾਹਲ,ਰਛਪਾਲ ਸਿੰਘ ਬਾਠ ਆਦਿ ਹਾਜਰ ਸਨ।