Now Reading
ਚੋਣ ਡਿਊਟੀਆਂ ਕਟਵਾਉਣ ਲਈ ਅਧਿਆਪਕਾਂ ਨੇ ਧਰਨਾ ਦਿੱਤਾ

ਚੋਣ ਡਿਊਟੀਆਂ ਕਟਵਾਉਣ ਲਈ ਅਧਿਆਪਕਾਂ ਨੇ ਧਰਨਾ ਦਿੱਤਾ

ਫਿਲੌਰ – ਅੱਜ ਇੱਥੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ, ਜਿਸ ‘ਚ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਤੋਂ ਬੀਐਲਓ ਅਤੇ ਕੰਪਿਊਟਰ ਅਧਿਆਪਕਾਂ ਤੋਂ ਚੋਣ ਡਿਊਟੀਆਂ ਨਾ ਲਈਆ ਜਾਣ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਤਰਕ ਦਿੱਤਾ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਸੁਰਿੰਦਰ ਪੁਆਰੀ, ਅਮਰਜੀਤ ਸਿੰਘ ਮਹਿਮੀ, ਕਰਨੈਲ ਫਿਲੌਰ, ਦੀਪਕ ਸੱਲਣ ਨੇ ਕਿਹਾ ਕਿ ਬੀਐਲਓ ਦੀਆਂ ਡਿਊਟੀਆਂ ਲਗਾਉਣ ਨਾਲ ਬਹੁਤ ਸਾਰੇ ਅਧਿਆਪਕ ਚੋਣ ਪ੍ਰਕਿਰਿਆ ‘ਚ ਰੁੱਝ ਗਏ ਹਨ, ਜਿਸ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਨਵਕਿਰਨ ਕੌਰ, ਹਰਕਮਲ ਸੰਧੂ, ਨਿਰਮੋਲਕ ਸਿੰਘ ਹੀਰਾ, ਹਰਮੇਸ਼ ਰਾਹੀਂ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਵੋਟਰ ਸੂਚੀਆਂ ਬਣਾਉਣ ਲਈ ਲਗਾਇਆ ਜਾ ਰਿਹਾ ਹੈ, ਜਦੋਂ ਕਿ ਇਹ ਕੰਮ ਐਸਡੀਐਮ ਦਫ਼ਤਰ ਦਾ ਹੈ। ਇਸ ਧਰਨੇ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਬਜ਼ੁਰਗ ਆਗੂ ਕਾਮਰੇਡ ਦੇਵ ਫਿਲੌਰ, ਰੁੜਕਾ ਕਲਾਂ ਦੇ ਸਾਬਕਾ ਸਰਪੰਚ ਮੇਲਾ ਸਿੰਘ ਰੁੜਕਾ ਅਤੇ ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਐਸਡੀਐਮ ਫਿਲੌਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਉਪਰੰਤ ਮਸਲਿਆਂ ਦੇ ਹੱਲ ਲਈ ਮੀਟਿੰਗ ਬੁਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਅੰਤ ‘ਚ ਇਕੱਠੇ ਹੋਏ ਅਧਿਆਪਕਾਂ ਨੇ ਕ੍ਰਿਸ਼ਨ ਕੁਮਾਰ ਦਾ ਪੁਤਲਾ ਵੀ ਸਾੜਿਆ।

Scroll To Top