ਗੁੰਡਾ ਅਨਸਰਾਂ ਨੂੰ ਤੁਰੰਤ ਗਿ੍ਫ਼ਤਾਰ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਤਰਨ ਤਾਰਨ : ਕਿਸਾਨ ਆਗੂ ਤੇ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਤੇ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਪੱਟੀ ਦੀ ਦਾਣਾ ਮੰਡੀ ਵਿਖੇ ਕੁੱਝ ਆੜ੍ਹਤੀਆਂ ਦੀ ਲੁੱਟ ਖਸੁੱਟ ਰੋਕਣੀ ਚਾਹੀ ਤਾਂ ਆੜ੍ਹਤੀਆਂ ਨੇ ਆਪਣੇ ਹੀ ਗੁੰਡਾ ਅਨਸਰਾਂ ਤੋਂ ਜਥੇਬੰਦੀ ‘ਤੇ ਹਮਲਾ ਕਰਵਾ ਦਿੱਤਾ, ਜਿਸ ਵਿਚ ਕਿਸਾਨ ਆਗੂ ਨਿਰਪਾਲ ਸਿੰਘ ਜੌਣੇਕੇ ਗੰਭੀਰ ਜਖ਼ਮੀ ਹੋ ਗਿਆ ਤੇ ਕੁੱਝ ਹੋਰ ਕਿਸਾਨ ਵੀ ਜਖ਼ਮੀ ਹੋ ਗਏ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਗੁੰਡਾ ਅਨਸਰਾਂ ਨੂੰ ਤੁਰੰਤ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹਰਪਾਲ ਸਿੰਘ ਚੋਹਲਾ ਸਾਹਿਬ, ਅਮਰੀਕ ਸਿੰਘ ਚੋਹਲਾ ਸਾਹਿਬ, ਮਿਲਖਾ ਸਿੰਘ ਫੌਜੀ ਬਿੱਲਿਆਂ ਵਾਲਾ, ਲਖਬੀਰ ਸਿੰਘ ਠੱਠੀਆਂ ਮਹੰਤਾਂ, ਜਗਿੰਦਰ ਸਿੰਘ ਖਾਰਾ, ਲਖਵਿੰਦਰ ਸਿੰਘ ਗੰਡੀਵਿੰਡ, ਪਰਮਜੀਤ ਸਿੰਘ ਚੋਹਲਾ ਸਾਹਿਬ, ਕਾ: ਬਲਵਿੰਦਰ ਸਿੰਘ ਬਿੱਲਿਆਂ ਵਾਲਾ, ਸਮਸ਼ੇਰ ਸਿੰਘ ਰਾਜਾ, ਗੋਰਾ ਚੋਹਲਾ ਸਾਹਿਬ ਆਦਿ ਹਾਜ਼ਰ ਸਨ |