ਤਰਨ ਤਾਰਨ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਝੋਨੇ ਦੀ ਸਰਕਾਰੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰਨ ਅਤੇ ਸਹਿਕਾਰੀ ਖੰਡ ਮਿੱਲ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਏ. ਡੀ. ਸੀ. (ਵਿਕਾਸ) ਤਰਨ ਤਾਰਨ ਨੂੰ ਮੰਗ ਪੱਤਰ ਦਿੱਤਾ ਗਿਆ ਜਿ ਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਸੁਖਵੰਤ ਸਿੰਘ ਦੁਬਲੀ, ਆਜ਼ਾਦ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਪੰਡੋਰੀ ਤਖਤਮੱਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਸ਼ੋਤਮ ਸਿੰਘ ਗਹਿਰੀ ਆਦਿ ਆਗੂਆਂ ਨੇ ਕੀਤੀ¢ ਇਸ ਮੌਕੇ ਕਿਸਾਨ ਆਗੂਆਂ ਪਰਗਟ ਸਿੰਘ ਜਾਮਾਰਾਏ ਸੋਹਣ ਸਿੰਘ ਸਭਰਾ, ਜੈਮਲ ਸਿੰਘ ਬਾਠ, ਕਾਰਜ ਸਿੰਘ ਥਾਂਦਾ, ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕੇ ਮਾਝੇ ਖੇਤਰ ਵਿਚ ਅਗੇਤੀ ਕਿਸਮ ਦਾ ਝੋਨਾ 15 ਸਤੰਬਰ ਤੋਂ ਪਹਿਲਾਂ ਮੰਡੀਆਂ ਵਿਚ ਆ ਜਾਂਦਾ ਹੈ, ਪ੍ਰੰਤੂ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਮੰਡੀਆਂ ਵਿਚ ਬੇਕਿਰਕ ਲੁੱਟ ਹੁੰਦੀ ਹੈ¢ ਪ੍ਰਾਈਵੇਟ ਵਪਾਰੀ ਅੱਧੀ ਕੀਮਤ ‘ਤੇ ਕਿਸਾਨਾਂ ਦਾ ਝੋਨਾ ਖ਼ਰੀਦ ਕੇ ਸਰਕਾਰ ਨੂੰ ਵੇਚ ਦਿੰਦੇ ਹਨ¢ ਝੋਨੇ ਦੀਆਂ ਢੇਰੀਆਂ ਸਰਕਾਰੀ ਰਿਕਾਰਡ ਵਿਚ ਦਰਜ ਨਹੀਂ ਕੀਤੀਆਂ ਜਾਂਦੀਆਂ¢ ਕਿਸਾਨ ਆਗੂਆਂ ਨੇ ਦਿੱਤੇ ਮੰਗ ਪੱਤਰ ਵਿਚ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ¢ ਸਹਿਕਾਰੀ ਖੰਡ ਮਿੱਲ ਚਾਲੂ ਕੀਤੀ ਜਾਵੇ¢ ਸੜੀਆਂ ਕਣਕ ਦੀਆਂ ਫਸਲਾਂ ਦਾ ਅਤੇ ਹੜ੍ਹਾਂ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ¢ਇਸ ਮੌਕੇ ਚਰਨਜੀਤ ਸਿੰਘ ਬਾਠ, ਸੁੱਚਾ ਸਿੰਘ ਲੱਧੂ, ਮਨਜੀਤ ਸਿੰਘ ਬੱਗੂ ਕੋਟ, ਅਜੀਤ ਸਿੰਘ ਢੋਟਾ ਆਦਿ ਹਾਜ਼ਰ ਸਨ¢