/* SC_TH_END:4.3.24:fc0ffc30 */ ਕਿਸਾਨ ਸਭਾ ਵੱਲੋਂ ਖੇਤੀ ਮੁਸ਼ਕਲਾਂ ’ਤੇ ਚਰਚਾ – Sangrami Lehar
Now Reading
ਕਿਸਾਨ ਸਭਾ ਵੱਲੋਂ ਖੇਤੀ ਮੁਸ਼ਕਲਾਂ ’ਤੇ ਚਰਚਾ

ਕਿਸਾਨ ਸਭਾ ਵੱਲੋਂ ਖੇਤੀ ਮੁਸ਼ਕਲਾਂ ’ਤੇ ਚਰਚਾ

ਗੁਰਦਾਸਪੁਰ : ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਪ੍ਰਕਾਸ਼ ਸਿੰਘ ਕਾਹਨੂੰਵਾਨ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸੂਬਾ ਜੁਆਇੰਟ ਸਕੱਤਰ ਰਘੁਬੀਰ ਸਿੰਘ ਪਕੀਵਾ ਸ਼ਾਮਲ ਹੋਏ। ਇਸ ਮੌਕੇ ਕਿਸਾਨਾਂ ਖਾਸ ਕਰਕੇ ਗੰਨਾ ਉਤਪਾਦਕਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪਕੀਵਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਦਿਨ ਬ ਦਿਨ ਨਿਘਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲ ਦੇਰੀ ਨਾਲ ਚੱਲਣ ਕਾਰਨ ਗੰਨਾ ਉਤਪਾਦਕਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਗੰਨਾ ਖੇਤਾਂ ਅੰਦਰ ਖੜਾ ਰਹਿ ਜਾਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਨਿਆੜ ਖੰਡ ਮਿੱਲ 17 ਅਪਰੈਲ ਨੂੰ ਹੀ ਬੰਦ ਕਰਨ ਦੇਣ ਕਾਰਨ ਜਨਰਲ ਮੈਨੇਜਰ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਖੇਤੀ ਲਈ ਮਾੜੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਬਾਰੇ ਵੀ ਚਿੰਤਾ ਜਤਾਈ ਗਈ।

ਇਸ ਮੌਕੇ ਗੰਨਾ ਉਤਪਾਦਕਾਂ ਨੂੰ ਮੁਆਵਜ਼ਾ ਦੇਣ, ਸਮੇਂ ਸਿਰ ਝੋਨਾ ਲਾਉਣ ਦੀ ਆਗਿਆ ਦੇਣ ਸਮੇਤ ਹੋਰਨਾਂ ਮੰਗਾਂ ਦੇ ਹੱਲ ਦੇ ਨਾਲ-ਨਾਲ ਦਰਿਆ ਦਾ ਪਾਣੀ ਜ਼ਹਿਰੀਲਾ ਕਰਨ ਲਈ ਕੀੜੀ ਅਫ਼ਗਾਨਾ ਮਿੱਲ ਦੇ ਮਾਲਕਾਂ ਤੇ ਅਧਿਕਾਰੀਆਂ ਖਿਲਾਫ਼ ਫੌਜਦਾਰੀ ਕਾਨੂੰਨ ਅਧੀਨ ਗ੍ਰਿਫਤਾਰ ਕਰਕੇ ਢੁਕਵੀਂ ਸਜ਼ਾ ਦੇਣ ਦੀ ਮੰਗ ਕੀਤੀ ਗਈ।

Scroll To Top