Now Reading
ਕਾਮਰੇਡ ਸ਼ਿਵ ਕੁਮਾਰ ਦੀ ਮਾਤਾ ਤਾਰਾਵੰਤੀ ਦਾ ਸ਼ਰਧਾਂਜਲੀ ਸਮਾਗਮ ਆਯੋਿਜਤ

ਕਾਮਰੇਡ ਸ਼ਿਵ ਕੁਮਾਰ ਦੀ ਮਾਤਾ ਤਾਰਾਵੰਤੀ ਦਾ ਸ਼ਰਧਾਂਜਲੀ ਸਮਾਗਮ ਆਯੋਿਜਤ

ਪਠਾਨਕੋਟ – ਮੋਦੀ ਸਰਕਾਰ ਬਹੁਤ ਸਾਰੇ ਮੋਰਚਿਆਂ ’ਤੇ ਬੇਨਕਾਬ ਹੋ ਚੁੱਕੀ ਹੈ। ਬੇਰੁਜ਼ਗਾਰੀ ਦੇ ਮੁੱਦੇ ਉੱਪਰ ਸਰਕਾਰ ਵੱਲੋਂ ਜਾਰੀ ਹੋਏ ਅੰਕੜਿਆਂ ਅਨੁਸਾਰ ਇਸ ਸਮੇਂ ਬੇਕਾਰੀ ਦੀ ਦਰ ਪਿਛਲੇ 15 ਸਾਲਾਂ ਨਾਲੋਂ ਸਭ ਤੋਂ ਵੱਧ ਹੈ। ਇਹ ਪ੍ਰਗਟਾਵਾ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਇੱਥੇ ਕਾਮਰੇਡ ਸ਼ਿਵ ਕੁਮਾਰ ਦੀ ਮਾਤਾ ਤਾਰਾਵੰਤੀ ਦੇ ਦੇਹਾਂਤ ਮੌਕੇ ਕੀਤੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਪਰ ਮੋਦੀ ਸਰਕਾਰ ਨੇ ਸਿਵਾਏ ਖੋਖਲੇ ਵਾਅਦਿਆਂ ਤੋਂ ਕੁੱਝ ਨਹੀਂ ਕੀਤਾ। ਪਾਸਲਾ ਕੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਅਤੇ ਉਨ੍ਹਾਂ ਦਾ ਕਰਜ਼ਾ ਲਗਾਤਾਰ ਵਧ ਰਿਹਾ ਹੈ, ਦੂਜੇ ਪਾਸੇ ਖੇਤੀ ਕਾਰਪੋਰੇਟ ਹਾਊਸਾਂ ਨੂੰ ਦਿੱਤੀ ਜਾ ਰਹੀ ਹੈ। ਅਜਿਹੀ ਹਾਲਤ ਵਿੱਚ ਕਿਸਾਨਾਂ ਦਾ ਸੰਕਟ ਕਿਵੇਂ ਹੱਲ ਹੋ ਸਕੇਗਾ। ਸ਼੍ਰੀ ਪਾਸਲਾ ਨੇ ਪੰਜਾਬ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਲੋਕਾਂ ਦਾ ਕੈਪਟਨ ਸਰਕਾਰ ਤੋ ਮੋਹ-ਭੰਗ ਹੋ ਰਿਹਾ ਹੈ। ਸਰਕਾਰ ਵੱਲੋਂ ਪੇਂਡੂ ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਨਾ ਕਰਨੇ ਅਤੇ ਉਨ੍ਹਾਂ ਦੇ ਘਰਾਂ ਮੂਹਰੇ ਬਿਜਲੀ ਮੀਟਰ ਲਗਾਉਣੇ ਸਰਾਸਰ ਧੱਕਾ ਹੈ। ਸਰਕਾਰ ਪਕੋਕਾ ਦੇ ਨਾਂ ਹੇਠ ਲੋਕਾਂ ਦਾ ਵਿਰੋਧ ਕਰਨ ਦਾ ਅਧਿਕਾਰ ਵੀ ਖੋਹਣਾ ਚਾਹੁੰਦੀ ਹੈ, ਜਿਸ ਕਰਕੇ ਪਾਰਟੀ ਵੱਲੋਂ 16-17 ਫਰਵਰੀ ਨੂੰ ਰੋਸ ਰੈਲੀਆਂ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਸਮਾਗਮ ਨੂੰ ਕਾਮਰੇਡ ਨੱਥਾ ਸਿੰਘ, ਲਾਲ ਚੰਦ ਕਟਾਰੂਚੱਕ, ਹਰਿੰਦਰ ਰੰਧਾਵਾ, ਜਸਵੰਤ ਸਿੰਘ ਸੰਧੂ, ਜਨਕ ਰਾਜ, ਪ੍ਰੇਮ ਸਾਗਰ, ਮਾਸਟਰ ਸੁਭਾਸ਼ ਸ਼ਰਮਾ, ਰਾਮ ਬਿਲਾਸ ਠਾਕੁਰ ਨੇ ਵੀ ਸੰਬੋਧਨ ਕੀਤਾ।

Scroll To Top