ਭਿੰਡੀ ਸੈਦਾਂ : ਅੱਜ ਸਰਹੱਦੀ ਪਿੰਡਾਂ ਜਸਰਾਊਰ, ਟਨਾਣਾ, ਘੋਗਾ, ਭਿੰਡੀ ਸੈਦਾਂ ਤੇ ਹੋਰ ਥਾਵਾਂ ‘ਤੇ ਦਿਹਾਤੀ ਮਜ਼ਦੂਰ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਵਿਚਲੀ ਕਾਂਗਰਸ ਸਰਕਾਰ ਦਾ ਪੁਤਲਾ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ| ਇਸ ਦੌਰਾਨ ਦਿਹਾਤੀ ਮਜ਼ਦੂਰ ਸਭਾ ਪੰਜਾਬ ਤਹਿਸੀਲ ਅਜਨਾਲਾ ਦੇ ਜਰਨਲ ਸਕੱਤਰ ਜਸਬੀਰ ਸਿੰਘ ਜਸਰਾਊਰ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਮੌਕੇ ਦਿਹਾਤੀ ਮਜ਼ਦੂਰ ਪਰਿਵਾਰਾਂ ਨੂੰ 10-10 ਮਰਲੇ ਦੇ ਮੁਫ਼ਤ ਪਲਾਟ ਦੇਣ ਤੇ ਹੋਰ ਕੀਤੇ ਵਾਅਦੇ ਪੂਰੇ ਕਰਨ ਦੀ ਬਜ਼ਾਏ ਸਰਕਾਰ ਤੇ ਪ੍ਰਸ਼ਾਸਨ ਵਲੋਂ ਮੁਕਤਸਰ ਵਿਖੇ ਪਲਾਟਾਂ ਦੀ ਪ੍ਰਾਪਤੀ ਵਾਸਤੇ ਸ਼ਾਂਤਮਈ ਸੰਘਰਸ਼ ਕਰ ਰਹੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਵਿਰੁੱਧ ਕਥਿਤ ਝੂਠੇ ਕੇਸ ਦਰਜ ਕਰਕੇ ਗ਼ਰੀਬ ਵਰਗ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਜਥੇਬੰਦੀਆਂ ਬਿਲਕੁੱਲ ਵੀ ਸਹਿਣ ਨਹੀਂ ਕਰਨਗੀਆਂ, ਅਤੇ ਇਸਦੇ ਜ਼ਬਰਦਸਤ ਰੋਸ ਵਜ਼ੋਂ ਮਜ਼ਦੂਰ ਜਥੇਬੰਦੀਆਂ ਹੁਣ ਪਿੰਡ ਪੱਧਰ ‘ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕ ਰਹੀਆਂ ਹਨ | ਇਸ ਮੌਕੇ ਜਸਬੀਰ ਸਿੰਘ ਜਸਰਾਊਰ, ਹਰਨੇਕ ਸਿੰਘ ਨੇਪਾਲ, ਇੰਦਰਜੀਤ ਸਿੰਘ ਡੱਬਰ, ਜੱਗਾ ਸਿੰਘ ਡੱਲਾ, ਜਸਵੰਤ ਸਿੰਘ ਡੱਬਰ, ਸਵਰਨ ਸਿੰਘ ਚੱਕ ਔਲ, ਸੂਰਤਾ ਸਿੰਘ ਚੱਕ ਔਲ, ਗੁੱਜ਼ਰ ਸਿੰਘ ਰਾਏਪੁਰ, ਕਾਲਾ ਮਸੀਹ ਸ਼ੇਖਭੱਟੀ, ਮਹਿੰਦਰ ਸਿੰਘ ਸ਼ਾਹਲੀਵਾਲ, ਅਮਰੀਕ ਸਿੰਘ ਸ਼ੇਖਭੱਟੀ, ਜਗਦੀਸ਼ ਸਿੰਘ ਮੋਤਲਾ, ਕੇਵਲ ਸਿੰਘ ਮੋਤਲਾ ਆਦਿ ਹਾਜ਼ਰ ਸਨ |