Now Reading
ਐਸ ਡੀ ਐਮ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ

ਐਸ ਡੀ ਐਮ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ

ਡੇਰਾ ਬਾਬਾ ਨਾਨਕ- ਜਮਹੂਰੀ ਕਿਸਾਨ ਸਭਾ ਤਹਿਸੀਲ ਡੇਰਾ ਬਾਬਾ ਨਾਨਕ -ਫਹਿਤਗ੍ੜ ਵਲੌਂ ਐਸ ਡੀ ਐਮ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ ਅਤੇ ਸ਼ਰਾਬ ਦੇ ਠੇਕੇਦਾਰਾਂ ਦੇ ਗੁੰਡਾਂ ਅਨਸਰਾਂ ਵਲੌਂ ਦੋ ਨੋਜਵਾਨਾਂ ਦਾ ਕਤਲ ਕਰਨ ਵਾਲੇ ਦੌਸ਼ੀਆਂ ਨੂੰ ਗਿਫ੍ਤਾਰ ਕਰਵਾਉਣ ਲਈ ਡੀ ਐਸ ਪੀ ਡੇਰਾ ਬਾਬਾ ਨਾਨਕ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਸਦੀ ਅਗਵਾਈ ਤਹਿਸੀਲ ਪ੍ਧਾਨ ਅਵਤਾਰ ਸਿੰਘ ਠੱਠਾ , ਡਾ ਗੁਰਮੀਤ ਸਿੰਘ ਰਵਾਲ ਅਤੇ ਅਜ਼ਾਦ ਸਿੰਘ ਸਾਹਪੁਰ ਜਾਜਨ ਨੇ ਸਾਂਝੇ ਤੌਰ ਤੇ ਕੀਤੀ ਅਤੇ ਇਸ ਰੋਸ ਧਰਨੇ ਨੂੰ ਜਥੇਬੰਦੀ ਦੇ ਸੂਬਾ ਜਾਇੰਟ ਸਕੱਤਰ ਮਾਸਟਰ ਰਘਬੀਰ ਸਿੰਘ ਪਕੀਵਾਂ ਤੇ ਜਿਲਾ ਸਕੱਤਰ ਬਲਵਿੰਦਰ ਸਿੰਘ ਰਵਾਲ ਅਤੇ ਭਰਾਤਰੀ ਜਥੇਬੰਦੀਆਂ ਵਲੌਂ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਸਕੱਤਰ ਸੰਤੋਖ ਸਿੰਘ ਚੰਦੂਨੰਗਲ ਨੇ ਧਰਨੇ ਨੂੰ ਕੀਤਾ ਅਤੇ ਧਰਨਾ ਦਾ ਸਮਰਥਨ ਕੀਤਾ

Scroll To Top