Now Reading
ਆਰਐਮਪੀਆਈ ਅਤੇ ਸੀਪੀਆਈ ਵੱਲੋਂ ਨਸ਼ਿਆਂ ਖ਼ਿਲਾਫ਼ ਮੁਜ਼ਾਹਰਾ 7 ਜੁਲਾਈ ਨੂੰ

ਆਰਐਮਪੀਆਈ ਅਤੇ ਸੀਪੀਆਈ ਵੱਲੋਂ ਨਸ਼ਿਆਂ ਖ਼ਿਲਾਫ਼ ਮੁਜ਼ਾਹਰਾ 7 ਜੁਲਾਈ ਨੂੰ

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ 7 ਜੁਲਾਈ ਨੂੰ ਨਸ਼ਾ ਵਪਾਰ ਅਤੇ ਹਰ ਰੋਜ਼ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਖ਼ਿਲਾਫ਼ ਗਾਂਧੀ ਪਾਰਕ ਤਰਨ ਤਾਰਨ ਵਿਖੇ ਇਕੱਠ ਕੀਤਾ ਜਾ ਰਿਹਾ ਹੈ।।ਚਿੱਟੇ ਖ਼ਿਲਾਫ਼ ਕਾਲੇ ਹਫ਼ਤੇ ਦੌਰਾਨ ਕੀਤਾ ਜਾ ਰਿਹਾ ਹੈ।ਇਹ ਇਕੱਠ ਨਸ਼ਿਆਂ ਗਾਂਧੀ ਪਾਰਕ ਤੋਂ ਚੱਲਕੇ ਬੋਹੜੀਵਾਲਾ ਚੌਕ ਅਤੇ ਬੋਹੜੀ ਵਾਲਾ ਚੌਕ ਤੋਂ ਡੀ ਐਸ ਪੀ ਸਿਟੀ ਦੇ ਦਫ਼ਤਰ ਤੱਕ ਪੈਦਲ ਮਾਰਚ ਕਰਕੇ ਐਸਐਸਪੀ ਤਰਨ ਤਾਰਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਸਬੰਧੀ ਆਗੂਆਂ ਨੇ ਆਪਣੇ ਅਤੇ ਆਪਣੇ ਧੀਆਂ ਪੁੱਤਰਾਂ ਦੇ ਚੰਗੇ ਜੀਵਨ ਲਈ ਹੁੰਮ ਹੁਮਾਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

Scroll To Top