ਬਠਿੰਡਾ : ਪਿੰਡ ਜੱਸੀ ਬਾਗ਼ ਵਾਲੀ ਦੇ ਸੇਵਾ ਕੇਂਦਰ ਨੂੰ ਬੰਦ ਕਰਨ ਦੇ ਵਿਰੋਧ ‘ਚ ਅੱਜ ਪਿੰਡ ਦੇ ਲੋਕਾਂ ਨੇ ਧਰਨਾ ਦਿੱਤਾ। ਧਰਨੇ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਇਸ ਸੇਵਾ ਕੇਂਦਰ ਨੂੰ ਬੰਦ ਨਾ ਕੀਤਾ ਜਾਵੇ। ਇਸ ਸੇਵਾ ਕੇਂਦਰ ‘ਚ ਕਈ ਹੋਰ ਪਿੰਡਾਂ ਦੇ ਲੋਕ ਆਪਣੇ ਅਧਾਰ ਕਾਰਡ, ਜਾਤੀ ਦੇ ਸਰਟੀਫਿਕੇਟ ਆਦਿ ਬਣਵਾਉਣ ਦਾ ਕੰਮ ਕਰਵਾਉਂਦੇ ਹਨ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਮੱਖਣ ਸਿੰਗ ਤਲਵੰਡੀ, ਜਮਹੂਰੀ ਕਿਸਾਨ ਸਭਾ ਦੇ ਤਾਰਾ ਸਿੰਘ, ਉਮਰਦੀਨ, ਪ੍ਰਕਾਸ਼ ਨੰਦਗੜ, ਚੰਦ ਸਿੰਘ, ਜਗਜੀਤ ਸਿੰਘ, ਗੁਰਬਚਨ ਸਿੰਘ, ਬੀਰ ਸਿੰਘ, ਕ੍ਰਿਸ਼ਨ ਸਿੰਘ, ਸ਼ੰਕਰ ਜੱਸੀ, ਗੁਰਮੀਤ ਸਿੰਘ, ਜੈ ਸਿੰਘ, ਬਸਾਖਾ ਸਿੰਘ ਅਤੇ ਦਰਸ਼ਨ ਸਿੰਘ ਬਾਜਕ ਨੇ ਸੰਬੋਧਨ ਕੀਤਾ।