Now Reading
ਸਾਲ ਕਿਰਤੀ ਕਿਸਾਨਾਂ ਨਾਲ, ਜਿੱਤਾਂਗੇ ਹਰ ਹਾਲ

ਸਾਲ ਕਿਰਤੀ ਕਿਸਾਨਾਂ ਨਾਲ, ਜਿੱਤਾਂਗੇ ਹਰ ਹਾਲ

ਟਾਂਗਰਾ, 1 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਨਵੇਂ ਸਾਲ ਦੇ ਮੌਕੇ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਅੱਡਾ ਟਾਂਗਰਾ ਵਿਖੇ ਬਾਜ਼ਾਰ ਵਿੱਚ ਦਿਹਾਤੀ ਮਜ਼ਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਵੱਲੋਂ ਨਾਅਰੇਬਾਜੀ ਕੀਤੀ। ਮੋਦੀ ਸਰਕਾਰ ਵੱਲੋਂ ਅੰਬਾਨੀ, ਅਡਾਨੀਆ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਏ ਗਏ ਕਾਨੂੰਨ, ਜਿਹੜੇ ਕਿਸਾਨ ਮਜ਼ਦੂਰ ਦੇ ਖਿਲਾਫ ਹਨ, ਇਨ੍ਹਾਂ ਖਤਰਨਾਕ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮੋਦੀ ਸਰਕਾਰ ਦੀ ਜੁੰਡਲੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਕਿਸਾਨ ਮੋਰਚਾ ਜਿੱਤਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਈਆਂ ਜਾਣਗੀਆਂ। ਦਿਹਾਤੀ ਮਜ਼ਦੂਰਾਂ ਨੇ ਅਹਿਦ ਕੀਤਾ ਕਿ ਜਿੱਤ ਤੱਕ ਵੱਡੀ ਗਿਣਤੀ ਵਿੱਚ ਮਜ਼ਦੂਰ ਵੀ ਸੰਘਰਸ਼ ਵਿੱਚ ਸ਼ਾਮਲ ਹੁੰਦੇ ਰਹਿਣਗੇ।

ਨੌਜਵਾਨਾਂ ਨੇ ਜੋਸ਼ੋ ਖਰੋਸ਼ ਨਾਲ ਮੰਗ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਜਲਦ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨ ਕੇ ਕਾਲੇ ਕਾਨੂੰਨ ਰੱਦ ਕਰੇ ਨਹੀਂ ਤਾਂ ਨੌਜਵਾਨ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ ਤੇ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਤਹਿਸੀਲ ਸਕੱਤਰ ਹਰਮੀਤ ਸਿੰਘ ਦਾਊਦ ਤੇ ਗੁਰਜੰਟ ਸਿੰਘ ਮੁੱਛਲ ਨੇ ਬਾਜ਼ਾਰ ਵਿੱਚ ਥਾਂ ਥਾਂ ‘ਤੇ ਸੰਬੋਧਨ ਕਰਦਿਆਂ ਕਿਰਤੀ ਲੋਕਾਂ ਨੂੰ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਵਿੰਦਰ ਸਿੰਘ ਖਹਿਰਾ, ਸੱਜਣ ਸਿੰਘ ਤਿੰਮੋਵਾਲ, ਵਿਜੈਪਾਲ ਸਿੰਘ ਦਾਊਦ, ਜਗਦੀਸ਼ ਬਿੱਟੂ, ਬਚਿੱਤਰ ਸੰਗਰਾਵਾਂ, ਸਰਬਜੀਤ ਭੋਰਸੀ,ਰਾਵਲ ਭੋਰਸੀ , ਅਰਸ਼ਦੀਪ ਭੋਰਸੀ, ਕੰਵਲਜੀਤ ਸਿੰਘ ਜਸਵੰਤ ਸਿੰਘ,ਭੋਲਾ ਸਿੰਘ ਛੱਜਲਵੱਡੀ,ਅਮਰੀਕ ਫੋਜ਼ੀ , ਤਰਸੇਮ ਸਿੰਘ ਲਾਡੀ ਤਲਾਵਾ, ਬਗੀਚਾ ਸਿੰਘ ਤਿੰਮੋਵਾਲ, ਮਾਸਟਰ ਸੁਰਜੀਤ, ਪਲਵਿੰਦਰ ਟਾਂਗਰਾ, ਵਿਸ਼ਾਲ ਰਾਏਪੁਰ, ਬਲਵਿੰਦਰ ਸਿੰਘ ਵਡਾਲਾ, ਸਰਪੰਚ ਨਰਿੰਦਰ ਸਿੰਘ ਦਾਊਦ, ਲਖਵਿੰਦਰ ਸਿੰਘ ਦਾਊਦ ਆਦਿ ਹਾਜ਼ਰ ਸਨ।

Scroll To Top