ਖਡੂਰ ਸਾਹਿਬ : ਇਥੋਂ ਨੇੜਲੇ ਪਿੰਡ ਸਰਾਂ ਤਲਵੰਡੀ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਇਜਲਾਸ ਹੋਇਆ| ਇਸ ਮੌਕੇ ਸਭਾ ਦੇ ਆਗੂ ਰਾਜਬੀਰ ਸਿੰਘ ਸਰਾਂ, ਇੰਦਰਜੀਤ ਸਿੰਘ ਵੇਈਾਪੂਈਾ, ਸੁਰਜੀਤ ਸਿੰਘ ਕੋਟ ਨੇ ਇਸ ਇਜਲਾਸ ਦੀ ਪ੍ਰਧਾਨਗੀ ਕੀਤੀ| ਇਸ ਮੌਕੇ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਰਿਪੋਰਟ ਪੇਸ਼ ਕੀਤੀ ਤੇ ਇਸ ਮੌਕੇ 21 ਮੈਂਬਰੀ ਤਹਿਸੀਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਗੁਰਜਿੰਦਰ ਸਿੰਘ ਰੰਧਾਵਾ ਪ੍ਰਧਾਨ, ਬੂਟਾ ਸਿੰਘ ਕੋਟ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ ਕੋਟ ਜੁਆਇੰਟ ਸਕੱਤਰ, ਰਾਜਬੀਰ ਸਿੰਘ ਸਰਾਂ ਸਕੱਤਰ, ਸਤਪਾਲ ਸਿੰਘ ਪ੍ਰੈਸ ਸਕੱਤਰ ਅਤੇ ਬਲਜੀਤ ਸਿੰਘ, ਜਸਪਾਲ ਸਿੰਘ, ਗੁਰਪਿੰਦਰ ਸਿੰਘ ਤੁੜ, ਸੁਖਦੇਵ ਸਿੰਘ ਉਪਲ, ਪ੍ਰਗਟ ਸਿੰਘ ਜਲਾਲਾਬਾਦ, ਜਸਪਾਲ ਸਿੰਘ ਗੋਇੰਦਵਾਲ ਸਾਹਿਬ, ਕੁਲਵਿੰਦਰ ਸਿੰਘ ਜਹਾਂਗੀਰ, ਜਰਮਨਜੀਤ ਸਿੰਘ, ਗੁਰਸੇਵਕ ਸਿੰਘ, ਅਵਤਾਰ ਸਿੰਘ ਸਕਿਆਂਵਾਲੀ, ਸੁਖਵੰਤ ਸਿੰਘ ਸਰਾਂ, ਭੁਪਿੰਦਰ ਸਿੰਘ ਵੇਈਾਪੂਈਾ ਆਦਿ ਮੈਂਬਰ ਚੁਣੇ ਗਏ|