ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ 22 ਮਾਰਚ ਨੂੰ ਪੰਜਾਬ ਅਸੰਬਲੀ ਵੱਲ ਕੀਤੇ ਜਾਣ ਵਾਲੇ ਮਾਰਚ ਦੀ ਤਿਆਰੀ ਵਜੋਂ ਜਨ ਸੰਪਰਕ ਮੁਹਿੰਮ ਆਰੰਭੀ ਹੈ। ਇਸ ਲਈ ਉਚੇਚੇ ਤੌਰ ‘ਤੇ ਇੱਕ ਗੱਡੀ ਨੂੰ ਝੰਡਿਆਂ ਅਤੇ ਬੈਨਰਾਂ ਨਾਲ ਸ਼ਿੰਗਾਰਿਆਂ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਤਹਿਸੀਲ ਸਕੱਤਰ ਸਾਥੀ ਮੱਖਣ ਸੰਗਰਾਮੀ ਨੇ ਕੀਤੀ। ਉਨ੍ਹਾਂ ਇਹ ਅੱਜ ਇੱਥੋਂ ਆਰੰਭ ਕੀਤੀ। ਇਸ ਤਹਿਤ ਪਿੰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਗਿਆ ਹੈ। ਇਨ੍ਹਾਂ ਬੈਨਰਾਂ ‘ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਚੇਤੇ ਕਰਵਾਉਂਦਿਆਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਜਾਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ‘ਚ ਇੱਕ ਬੈਨਰ ਕਿਸਾਨਾਂ ਦੀਆਂ ਕਰਜ਼ਿਆਂ ਕਾਰਨ ਹੋ ਰਹੀਆਂ ਆਤਮ ਹੱਤਿਆ ਬਾਰੇ ਵੀ ਚਰਚਾ ਕੀਤੀ ਗਈ ਹੈ।
ਦਿਨ ਭਰ ਚਲਦੀ ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਦਾ ਰਿਹਾ ਅਤੇ ਇਹ ਮੁਹਿੰਮ 21 ਮਾਰਚ ਤੱਕ ਜਾਰੀ ਰਹੇਗੀ।