Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਅਜਲਾਸ ਹੋਇਆ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਅਜਲਾਸ ਹੋਇਆ

ਖਡੂਰ ਸਾਹਿਬ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਖਡੂਰ ਸਾਹਿਬ ਦਾ ਅਜਲਾਸ ਪਿੰਡ ਸਰਾਂ ਵਿਖੇ ਸਭਾ ਦੇ ਆਗੂ ਰਾਜਬੀਰ ਸਿੰਘ ਸਰਾਂ, ਇੰਦਰਜੀਤ ਸਿੰਘ ਵੇਈਪੂਈਂ, ਸੁਰਜੀਤ ਸਿੰਘ ਕੋਟ ਦੀ ਪ੍ਰਧਾਨਗੀ ਹੇਠ ਹੋਇਆ। ਅਜਲਾਸ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਸਭਾ ਦੇ ਸੂਬਾਈ ਆਗੂ ਮਨਜਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਪੰਜਾਬ’ ਚ ਰਾਜ ਕਰ ਰਹੀ ਕਾਂਗਰਸ ਸਰਕਾਰ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਨੌਜਵਾਨਾਂ ਨਾਲ ਜੋ ਵਾਅਦੇ ਕੀਤੇ ਸਨ ਇਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਸਮੇਂ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਕੀਤੇ ਜਾ ਰਹੇ ਹਮਲਿਆਂ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਸਭਾ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ 21 ਮੈਂਬਰੀ ਨਵੀਂ ਤਹਿਸੀਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ‘ਚ ਗੁਰਜਿੰਦਰ ਸਿੰਘ ਰੰਧਾਵਾ ਪ੍ਰਧਾਨ, ਬੂਟਾ ਸਿੰਘ ਕੋਟ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਮੀਤ ਪ੍ਰਧਾਨ, ਰਾਜਬੀਰ ਸਿੰਘ ਸਰਾਂ ਸਕੱਤਰ, ਸੁਰਜੀਤ ਸਿੰਘ ਕੋਟ ਜਾਇੰਟ ਸਕੱਤਰ, ਇੰਦਰਜੀਤ ਸਿੰਘ ਵੇਈਪੂਈਂ ਵੇਈਪੂਈਂ ਜਾਇੰਟ ਸਕੱਤਰ, ਸਤਪਾਲ ਸਿੰਘ ਪ੍ਰੈਸ ਸਕੱਤਰ, ਅਤੇ ਬਲਜੀਤ ਸਿੰਘ, ਜਸ਼ਪਾਲ ਸ਼ਰਮਾ, ਗੁਰਪਿੰਦਰ ਸਿੰਘ ਤੁੜ, ਸੁਖਦੇਵ ਸਿੰਘ ਉੱਪਲ, ਪ੍ਰਗਟ ਸਿੰਘ ਜਲਾਲਾਬਾਦ, ਜਸਪਾਲ ਸਿੰਘ ਗੋਇੰਦਵਾਲ ਸਾਹਿਬ, ਕੁਲਵਿੰਦਰ ਸਿੰਘ ਜਹਾਂਗੀਰ, ਜਰਮਨਜੀਤ ਸਿੰਘ, ਗੁਰਸੇਵਕ ਸਿੰਘ, ਅਵਤਾਰ ਸਿੰਘ ਸੱਕਿਆਂਵਾਲੀ, ਸੁਖਵੰਤ ਸਿੰਘ ਸਰਾਂ, ਭੁਪਿੰਦਰ ਸਿੰਘ ਵੇਈਪੂਈਂ ਆਦਿ ਮੈਂਬਰ ਚੁਣੇ ਗਏ।

Scroll To Top