Now Reading
ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ

ਤਰਨਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਜ਼ਿਲ੍ਹਾ ਪੱਧਰੀ ਮੀਟਿੰਗਇੱਥੋਂ ਦੇ ਸ਼ਹੀਦ ਦੀਪਕ ਧਵਨ ਹਾਲ ਵਿੱਚ ਕੀਤੀ ਗਈ. ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ ਨੇ ਕੀਤੀ। ਸ਼ਹੀਦ ਭਗਤ ਸਿੰਘ ਜਨਮ ਦਿਨ ਦੇ ਸਬੰਧ ਵਿਚ ਰੱਖੀ ਗਈ ਇਸ ਮੀਟਿੰਗ ਕਾਬਲ ਸਿੰਘ ਪਹਿਲਵਾਨਕੇ, ਸੁਖਦੇਵ ਸਿੰਘ ਜਵੰਦਾ, ਸੁਲੱਖਣ ਸਿੰਘ ਤੁੜ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤਰਨਤਾਰਨ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ‘ਤੇ ਮਨਾਇਆ ਜਾਵੇਗਾ, ਜਿਸ ਤਹਿਤ ਤਹਿਸੀਲ ਭਿੱਖੀਵਿੰਡ ਵੱਲੋਂ ਭਿੱਖੀਵਿੰਡ ਵਿਖੇ ਇਹ ਦਿਨ ਮਨਾਇਆ ਜਾਵੇਗਾ ਅਤੇ ਬਜ਼ਾਰਾਂ ਵਿੱਚ ਮਾਰਚ ਕੀਤਾ ਜਾਵੇਗਾ।।ਤਰਨਤਾਰਨ ਤਹਿਸੀਲ ‘ਚ ਝਬਾਲ ਵਿਖੇ ਮਾਈ ਭਾਗੋ ਲਾਇਬ੍ਰੇਰੀ ਵਿੱਚ ਸੈਮੀਨਾਰ ਕੀਤਾ ਜਾਵੇਗਾ। ਸੈਮੀਨਾਰ ਨੂੰ ਸੰਬੋਧਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਕਰਨਗੇ ਅਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ‘ਤੇ ਚਾਨਣਾ ਪਾਉਣਗੇ। ਇਸ ਮੀਟਿੰਗ ਵਿਚ ਗੁਰਜਿੰਦਰ ਸਿੰਘ ਰੰਧਾਵਾ ਗੋਇੰਦਵਾਲ, ਰਾਜਬੀਰ ਸਿੰਘ ਸਰਾ, ਇੰਦਰਜੀਤ ਸਿੰਘ ਵੇਈਪੂਈ, ਆਕਾਸ਼ਦੀਪ ਸਿੰਘ ਝਬਾਲ, ਕਰਨਬੀਰ ਸਿੰਘ ਪੱਖੋਕੇ, ਬੂਟਾ ਸਿੰਘ, ਸੁਰਜੀਤ ਸਿੰਘ ਕੋਟ, ਅੰਮ੍ਰਿਤ ਪਾਲ ਸਿੰਘ ਚੌਧਰੀਵਲਾ, ਅਮਰਜੀਤ ਸਿੰਘ ਜੋਨੇਕੇ, ਪਰਗਟ ਸਿੰਘ ਪੱਟੀ, ਚਮਕੌਰ ਸਿੰਘ ਭੁੱਲਰ, ਜਗਜੀਤ ਸਿੰਘ ਹਰੀਕੇ, ਸੁਖਦੇਵ ਸਿੰਘ ਉੱਪਲ, ਰਣਜੀਤ ਸਿੰਘ ਰਾਣਾ ਠਕਰਪੁਰਾ, ਸਮਸ਼ੇਰ ਸਿੰਘ ਸੁਰਸਿੰਘ, ਅੰਗਰੇਜ ਸਿੰਘ ਦਿਆਲਪੁਰ, ਗੋਰਾ ਨਾਰਲੀ, ਪਲਵਿੰਦਰ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।

Scroll To Top