Now Reading
ਵੱਖ-ਵੱਖ ਜਥੇਬੰਦੀਆਂ ਵੱਲੋਂ ਗੁੰਡਾਗਰਦੀ ਦੇ ਖ਼ਿਲਾਫ਼ ਪੁਲੀਸ ਚੌਕੀ ਅੱਗੇ ਪ੍ਰਦਰਸ਼ਨ ਕੀਤਾ

ਵੱਖ-ਵੱਖ ਜਥੇਬੰਦੀਆਂ ਵੱਲੋਂ ਗੁੰਡਾਗਰਦੀ ਦੇ ਖ਼ਿਲਾਫ਼ ਪੁਲੀਸ ਚੌਕੀ ਅੱਗੇ ਪ੍ਰਦਰਸ਼ਨ ਕੀਤਾ

ਜੋਧਾਂ : ਪੁਲੀਸ ਥਾਣਾਂ ਜੋਧਾਂ ਦੇ ਅਧੀਨ ਪੈਦੀ ਪੁਲੀਸ ਚੌਕੀ ਦੇ ਇਲਾਕੇ ‘ਚ ਵੱਧ ਰਹੀ ਗੁੰਡਾਗਰਦੀ, ਅਮਨ ਕਾਨੂੰਨ ਦੀ ਬੇਕਾਬੂ ਹੋਈ ਸਥਿਤੀ, ਨਸ਼ਿਆਂ ਦੀ ਆੜ ‘ਚ ਵੱਧ ਰਗੀ ਦਹਿਸ਼ਤ ਖ਼ਿਲਾਫ਼ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਚੌਂਕੀ ਅੱਗੇ ਆਪਣੇ ਰੋਹ ਦਾ ਪ੍ਰਦਰਸ਼ਨ ਕੀਤਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਅਗਵਾਈ ‘ਚ ਕੀਤੇ ਇਸ ਪ੍ਰਦਰਸ਼ਨ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ•ਾ ਸਕੱਤਰ ਜਗਤਾਰ ਸਿੰਘ ਚਕੋਹੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ. ਭਗਵੰਤ ਸਿੰਘ ਬੜੂੰਦੀ, ਡਾ. ਭਗਤ ਸਿੰਘ ਤੁੱਗਲ, ਡਾ. ਅਜੈਬ ਸਿੰਘ ਧੂਲਕੋਟ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ•ਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਆਮ ਆਦਮੀ ਪਾਰਟੀ ਦੇ ਆਗੂ ਹਰਨੇਕ ਸਿੰਘ ਛਪਾਰ, ਜਰਨੈਲ ਸਿੰਘ ਲੋਗਟਬੱਦੀ, ਸਿਕੰਦਰ ਸਿੰਘ ਮਨਸੂਰਾਂ, ਦਵਿੰਦਰ ਰਾਣਾ ਲਤਾਲਾ, ਲਵਪ੍ਰਤੀ ਗੁੱਜਰਵਾਲ, ਬੂਟਾ ਗੁੱਜਰਵਾਲ, ਸਰਬਾ ਜੋਧਾਂ, ਹਰਕੀਰਤ ਗੁੱਜਰਵਾਲ ਨੇ ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ•ਾ ਪ੍ਰਧਾਨ ਡਾ. ਜਸਵਿੰਦਰ ਦੇ ਲੜਕੇ ‘ਤੇ ਗੁੰਡਿਆਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਪੁਲਸ ਨੂੰ ਚਿਤਾਵਨੀ ਦਿਤੀ ਕਿ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਗਲਾ ਪ੍ਰੋਗਰਾਮ ਉਲੀਕਿਆਂ ਜਾਵੇਗਾ।

Scroll To Top