Now Reading
ਲੋਕ ਜਗਾਓ, ਲੁਟੇਰੇ ਭਜਾਓ ਦੇ ਨਾਅਰੇ ਹੇਠ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ

ਲੋਕ ਜਗਾਓ, ਲੁਟੇਰੇ ਭਜਾਓ ਦੇ ਨਾਅਰੇ ਹੇਠ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ

ਝਬਾਲ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 13 ਨਵੰਬਰ ਨੂੰ ਝਬਾਲ ਵਿਖੇ ਲੋਕ ਜਗਾਓ, ਲੁਟੇਰੇ ਭਜਾਓ ਦੇ ਨਾਅਰੇ ਹੇਠ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਸੂਬਾ ਕਮੇਟੀ ਮੈਂਬਰ ਜਸਪਾਲ ਸਿੰਘ ਝਬਾਲ, ਜ਼ਿਲ੍ਹਾ ਮੈਂਬਰ ਬਲਦੇਵ ਸਿੰਘ ਪੰਡੋਰੀ, ਹਰਦੀਪ ਸਿੰਘ, ਦਿਲਬਾਗ ਸਿੰਘ ਤੇ ਗੁਰਵਿੰਦਰ ਸਿੰਘ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ| ਇਸ ਮੌਕੇ ਕਾ: ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਦੇਸ਼ ਦੇ ਹਾਕਮ ਇਥੋਂ ਦੇ ਕੁਦਰਤੀ ਸਾਧਨਾਂ ਨੂੰ ਵੀ ਵਿਦੇਸ਼ੀ ਕੰਪਨੀਆਂ ਅੱਗੇ ਗਹਿਣੇ ਪਾਉਣ ਲਈ ਤੁਰੇ ਹੋਏ ਹਨ ਤੇ ਇਸ ਦੌਰਾਨ ਹੀ ਅਮੀਰਾਂ ਦੀਆਂ ਤਿਜ਼ੋਰੀਆਂ ਭਰੀਆਂ ਜਾ ਰਹੀਆਂ ਹਨ | ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ‘ਤੇ ਹਮਲੇ ਹੋਰ ਤਿੱਖੇ ਰੂਪ ਵਿਚ ਆਰੰਭ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ 12 ਨਵੰਬਰ ਤੋਂ 21 ਨਵੰਬਰ ਤੱਕ ਪੰਜਾਬ ‘ਚ ਸ਼ੁਰੂ ਕੀਤੇ ਜਾ ਰਹੇ ਜਥਾ ਮਾਰਚ ਰਾਹੀਂ ਲੋਕਾਂ ਨੂੰ ਲੋਕ ਜਗਾਓ, ਲੁਟੇਰੇ ਭਜਾਓ ਮੁਹਿੰਮ ਤਹਿਤ ਲਾਮਬੰਦ ਕੀਤਾ ਜਾਵੇਗਾ | ਉਨ੍ਹਾਂ ਨੇ 13 ਨਵੰਬਰ ਨੂੰ ਝਬਾਲ ਵਿਖੇ ਕੀਤੀ ਜਾ ਰਹੀ ਕਾਨਫਰੰਸ ਵਿਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ |

Scroll To Top