ਅੰਮਿ੍ਤਸਰ : ਸਾਂਝੇ ਅਧਿਆਪਕ ਮੋਰਚੇ ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵਲੋਂ ਕਨਵੀਨਰ ਅਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਲਈ ਲੜ ਰਹੇ ਮੁਅੱਤਲ ਕੀਤੇ ਅਧਿਆਪਕਾਂ ਦੀ ਬਹਾਲੀ ਤੇ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੇ ਹੱਕ ‘ਚ ਕਿਸਾਨਾਂ, ਮਜ਼ਦੂਰਾਂ ਅਤੇ ਅਧਿਆਪਕਾਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਰੋਸ ਮਾਰਚ ਕੀਤਾ ਉਪਰੰਤ ਹਾਲ ਗੇਟ ਵਿਖੇ ਜੰਮ੍ਹਕੇ ਨਾਅਰੇਬਾਜੀ ਕਰਦਿਆਂ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੂਬੇ ‘ਚ ਪਹਿਲੀ ਸਰਕਾਰ ਹੈ, ਜਿਸਨੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾਉਣ ਦੀ ਬਜਾਏ 75 ਫੀਸਦੀ ਘਟਾ ਦਿੱਤੀਆਂ ਹਨ, ਡੀ. ਏ. ਦੀਆਂ ਚਾਰ ਕਿਸ਼ਤਾਂ ਜਾਮ ਕਰ ਦਿੱਤੀਆਂ ਹਨ ਅਤੇ ਸਰਕਾਰੀ ਸਕੂਲਾਂ ਨੂੰ ਨਿੱਕੀ ਹੱਥਾਂ ‘ਚ ਦੇ ਕੇ ਸਰਕਾਰ ਗਰੀਬਾਂ ਤੋਂ ਸਿੱਖਿਆ ਖੋਹਣਾਂ ਚਾਹੁੰਦੀ ਹੈ | ਇਸ ਮੌਕੇ ਡਾ: ਸਤਨਾਮ ਸਿੰਘ ਅਜਨਾਲਾ, ਬਾਰਡਰ ਏਰੀਏ ਸੰਘਰਸ਼ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਸੀ.ਟੀ.ਯੂ. ਦੇ ਆਗੂ ਸਾਥੀ ਜਗਤਾਰ ਸਿੰਘ, ਡਾ: ਬਲਵਿੰਦਰ ਸਿੰਘ ਛੇਹਰਟਾ, ਇਸਤਰੀ ਸਭਾ ਦੀ ਆਗੂ ਕੰਵਲਜੀਤ ਕੌਰ, ਪੀ. ਐਸ. ਐਸ. ਐਫ. ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜਨਰਲ ਸਕੱਤਰ ਨਰਿੰਦਰ ਸਿੰਘ, ਮੁਲਾਜ਼ਮ ਲਹਿਰ ਦੇ ਐਡੀਟਰ ਹਜਾਰਾ ਸਿੰਘ ਚੀਮਾ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਮੁਅਤਲ ਕੀਤੇ ਅਧਿਆਪਕਾਂ ਦੀ ਬਹਾਲੀ ਦੀ ਮੰਗ ਕੀਤੀ ਉਥੇ ਹੀ ਸਿੱਖਿਆ ਮੰਤਰੀ ਨੂੰ ਤਕਰਾਅ ਦਾ ਰਾਸਤਾ ਛੱਡਕੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਪੂਰੇ ਗ੍ਰੇਡ ਵਿਚ ਵਿਭਾਗ ਵਿਚ ਲਿਆਉਣ ‘ਤੇ ਜ਼ੋਰ ਦਿੱਤਾ| ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੂਰੇ ਗਰੇਡਾਂ ਤੇ ਅਧਿਆਪਕਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ| ਇਸ ਦੌਰਾਨ ਦਿਹਾਤੀ ਮਜਦੂਰ ਸਭਾ ਵਲੋਂ ਸਾਥੀ ਅਮਰੀਕ ਸਿੰਘ ਦਾਊਦ ਨੇ ਸੰਬੋਧਨ ਕੀਤਾ| ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਪ੍ਰੇਮ ਚੰਦ, ਸੁਖਰਾਜ ਸਿੰਘ ਸਰਕਾਰੀਆ, ਬਿਕਰਮਜੀਤ ਸਿੰਘ ਸ਼ਾਹ, ਉਂਕਾਰ ਸਿੰਘ, ਅਰਜਿੰਦਰ ਕਲੇਰ, ਜਰਮਨਜੀਤ ਸਿੰਘ ਛੱਜਲਵੱਢੀ, ਪ੍ਰਭਜਿੰਦਰ ਸਿੰਘ, ਗੁਰਮੀਤ ਸਿੰਘ ਮਾਨ ਵੇਰਕਾ, ਦਲਬੀਰ ਸਿੰਘ, ਜਤਿਨ ਸ਼ਰਮਾ, ਸਵਿੰਦਰ ਸਿੰਘ ਭੱਟੀ, ਪਰਮਜੀਤ ਮਾਹਲ, ਬਲਵਿੰਦਰ ਸਿੰਘ ਭੱਟੀ ਆਦਿ ਹਾਜ਼ਰ ਸਨ|