
ਪਠਾਨਕੋਟ-ਅੱਜ ਸੀ.ਟੀ.ਯੂ. ਪੰਜਾਬ ਦੇ ਝੰਡੇ ਹੇਠ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਜਿਲ੍ਹਾ ਪਠਾਨਕੋਟ ਦੇ ਮਜ਼ਦੂਰਾਂ ਨੇ ਭਾਰੀ ਬਾਰਿਸ਼ ਦੇ ਬਵਜੂਦ ਵੀ ਹਜ਼ਾਰਾਂ ਦੀ ਗਿਣਤੀ ਵਿਚ ਤਿਲਕ ਰਾਜ ਜਿਆਣੀ ਅਤੇ ਰਾਮ ਬਿਲਾਸ ਠਾਕੁਰ ਦੀ ਸਾਂਝੀ ਪ੍ਰਧਾਨਗੀ ਹੇਠ ਰੋਸ਼ ਰੈਲੀ ਅਤੇ ਮੁਜ਼ਾਹਰਾ ਕਰਕੇ ਲੇਬਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ। ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਸੀਨੀਅਨ ਮੀਤ-ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਅੰਦਰ ਨਵ-ਉਦਾਰਵਾਦੀ ਨੀਤੀਆਂ ਕਰਕੇ ਬੇ-ਰੁਜ਼ਗਾਰੀ ਵਿਚ ਅਥਾਹ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਕਰਕੇ ਹੀ 2008 ਤੋਂ ਲਗਾਤਾਰ ਹੁਣ ਆਲਮੀ ਮੰਦਵਾੜਾ ਛਾਇਆ ਹੋਇਆ ਹੈ। ਜਿਸ ਦਾ ਅਸਰ ਸਾਡੇ ਦੇਸ਼ ਅੰਦਰ ਵੀ ਪ੍ਰਤਖ ਰੂਪ ਵਿਚ ਦਿਸ ਰਿਹਾ ਹੈ। ਨਵੇ ਰੁਜਗਾਰ ਪੈਦਾ ਕਰਨ ਦੀ ਬਜਾਏ, ਰੁਜਗਾਰ ਖੋਹੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਮਜ਼ਦੂਰ ਲਹਿਰ ਨੇ ਲੰਬੇ ਸੰਘਰਸ਼ਾਂ ਨਾਲ ਜਿਹੜੇ ਕਾਨੂੰਨ ਬਣਵਾਏ ਵੀ ਸਨ, ਮੋਦੀ ਸਰਕਾਰ ਤੋੜਨ ਜਾ ਰਹੀ ਹੈ। ਪੰਜਾਬ ਅੰਦਰ ਵੀ ਲੋਕ ਲਭਾਊ ਨਾਹਰੇ ਦੇ ਕੇ, ਇਕ ਸਾਲ ਪਹਿਲਾਂ ਆਈ ਅਮਰਿੰਦਰ ਸਰਕਾਰ ਪਕੋਕਾ ਵਰਗੇ ਕਾਲੇ ਕਾਨੂੰਨ ਲਿਆ ਕੇ ਚੋਣਾਂ ਵਿਚਲੇ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ ਦਾ ਨੱਕ ਵਿਚ ਦਮ ਕਰਨ ਜਾ ਰਹੀ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਬੋਲਦਿਆ ਕਿਹਾ ਕਿ ਦੇਸ਼ ਅੰਦਰ ਨੈਸ਼ਨਲ ਸੈਂਪਲ ਆਫ ਸਰਵੇ 2011-12 ਮੁਤਾਬਕ ਉਸਾਰੀ ਮਜ਼ਦੂਰਾਂ ਦੀ ਕੁੱਲ ਗਿਣਤੀ 4 ਕਰੋੜ 52 ਲੱਖ ਸੀ। ਸਾਲ 2017 ਵਿਚ ਐਨ.ਸੀ.ਸੀ.-ਸੀ.ਐਲ ਦੇ ਸਰਵੇ ਮੁਤਾਬਕ ਇਹ ਗਿਣਤੀ 7 ਕਰੋੜ 43 ਲੱਖ ਦਸੀ ਗਈ ਹੈ। ਨਿਰਮਾਣ ਮਜ਼ਦੂਰਾਂ ਲਈ ਬਣੇ “ਦਾ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼਼, ਰੈਗੂਲੇਸ਼ਨ ਆਫ ਇੰਪਲਾਇਮੈਂਟ ਐਂਡ ਕੰਡੀਸ਼ਨ ਆਫ਼ ਸਰਵਿਸ ਐਕਟ 1996@ Bੂੰ ਸਾਰਥਕ ਰੂਪ ਵਿਚ ਲਾਗੂ ਨਹੀ ਕੀਤਾ ਜਾ ਰਿਹਾ। ਅਜੇ ਤਕ ਦੇਸ਼ ਅੰਦਰ 2.5 ਕਰੋੜ ਨਿਰਮਾਣ ਮਜ਼ਦੂਰ ਰਜਿਸ਼ਟਰਡ ਹੋ ਸਕੇ ਹਨ। ਪੰਜਾਬ ਅੰਦਰ ਭਾਵੇਂ 21 ਲੱਖ ਮਜ਼ਦੂਰਾਂ ਵਿਚੋਂ 6 ਲੱਖ 48 ਹਜ਼ਾਰ ਮਜ਼ਦੂਰ ਨੁੰ ਰਜਿਸ਼ਟਰਡ ਕੀਤਾ ਗਿਆ ਸੀ ਪਰ ਇਨ੍ਹਾਂ ਵਿਚੋਂ ਵੀ 3 ਲੱਖ 79 ਹਜ਼ਾਰ 937 ਹੀ ਲਾਈਵ ਮੈਂਬਰ ਹਨ। ਪੰਜਾਬ ਸਰਕਾਰ ਨੇ ਆਨ-ਲਾਈਨ ਸਿਸਟਮ ਕਰਕੇ ਮਜ਼ਦੂਰਾਂ ਦੀਆਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਖੋਹ ਲਿਆ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜਿਲ੍ਹਾ ਪਠਾਨਕੋਟ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਪਠਾਨਕੋਟ ਵਿਚ 30 ਹਜ਼ਾਰ ਰਜਿਸ਼ਟਰਡ ਕੀਤੇ ਵਰਕਰਾਂ ਦਾ ਕੰਮ, ਆਨ-ਲਾਈਨ ਕਰਕੇ ਉਨ੍ਹਾਂ ਦੀਆਂ ਮਿਲਣ ਵਾਲੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਅਤੇ ਨਵੇ ਮਜ਼ਦੂਰ ਰਜਿਸ਼ਟਰ ਵੀ ਨਹੀ ਕੀਤੇ ਜਾ ਰਹੇ ਤੇ ਨਾ ਹੀ ਉਹਨਾਂ ਦਾ ਨਵੀਨੀਕਰਨ ਹੋ ਰਿਹਾ ਹੈ। ਸਾਰਾ ਕੰਮ ਲਗਭਗ ਠੱਪ ਹੋ ਕੇ ਰਹਿ ਗਿਆ ਹੈ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਉਸਾਰੀ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਲਾਭ ਮਿਲਣੇ ਚਾਹਿਦੇ ਹਨ। ਨੰਦ ਲਾਲ ਮਹਿਰਾ ਸੂਬਾਈ ਵਿੱਤ ਸਕੱਤਰ ਨੇ ਕਿਹਾ ਕਿ “ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ@ ਕੋਲ 1400 ਕਰੋੜ ਤੋਂ ਵਧ ਰਾਸ਼ੀ ਜਮਾਂ ਹੋ ਚੁੱਕੀ ਹੈ ਪਰ ਮਜ਼ਦੂਰਾਂ ਨੂੰ ਇਸ ਰਾਸ਼ੀ ਦੇ ਵਿਆਜ਼ ਬਰਾਬਰ ਵੀ ਪੈਸ਼ੇ ਨਹੀ ਮਿਲੇ। ਸੀ.ਟੀ.ਯੂ. ਪੰਜਾਬ ਦੇ ਵਿੱਤ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਭਠਿਆਂ ਤੇ ਕੰਮ ਕਰਨ ਵਾਲੀਆਂ ਸਾਰੀਆਂ ਕੈਟਾਗਰੀਆਂ ਤੇ ਮਨਰੇਗਾ ਵਰਕਰਾਂ ਨੂੰ ਵੀ ਇਸ ਕਾਨੂੰਨ ਦੇ ਘੇੇਰੇ ਵਿਚ ਲਿਆਂਦਾ ਜਾਵੇ। ਥੀਂਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਨੇ ਬੋਲਦਿਆਂ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਜਿਹੜ੍ਹਾ ਵੀ ਸੰਘਰਸ਼ ਪੰਜਾਬ ਨਿਰਮਾਣ ਮਜ਼ਦੂਰ ਕਰੇਗੀ ਉਸਦੇ ਨਾਲ ਡਟ ਕੇ ਸਾਥ ਦੇਵੇਗੀ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਲਾਲ ਚੰਦ ਕਟਾਰੂ ਚੱਕ ਅਤੇ ਜਮਹੂਰੀ ਕਿਸ਼ਾਨ ਸਭਾ ਦੇ ਆਗੂ ਮਾਸਟਰ ਦਲਬੀਰ ਸਿੰਘ ਨੇ ਨਿਰਮਾਣ ਮਜ਼ਦੂਰਾਂ ਦੇ ਹਰ ਸੰਘਰਸ਼ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹੋਰਨਾ ਤੋਂ ਇਲਾਵਾ ਮਾਸਟਰ ਪ੍ਰੇਮ ਸਾਗਰ, ਬਲਕਾਰ ਚੰਦ – ਸਾਬਕਾ ਸਰਪੰਚ ਭਰਿਆਲ ਲਾੜ੍ਹੀ, ਸੁਖਦੇਵ ਸਿੰਘ, ਵਸੱਣ ਸਿੰਘ, ਪ੍ਰਸੋਤਮ ਸਿੰਘ, ਮਹਿੰਦਰ ਅਖਵਾਨਾ, ਸੁਰਿੰਦਰ ਕੁਮਾਰ, ਮੰਗਲ ਦਾਸ਼, ਨਰੋਤਮ ਸਿੰਘ, ਕੁਲਦੀਪ ਰਾਜ, ਮਨੋਹਰ ਲਾਲ, ਬਲਦੇਵ ਰਾਜ, ਜੋਗਿੰਦਰ ਪਾਲ, ਰਾਜ ਕੁਮਾਰ, ਯਸ਼ਪਾਲ ਕਾਲਾ, ਮਦਨ ਲਾਲ, ਹਰਜਿੰਦਰ ਲਮੀਨੀ, ਨਵੀਨ ਘੋਹ, ਪ੍ਰਸ਼ੋਤਮ ਲਾਲ, ਸਤਪਾਲ, ਤਰਸੇਮ ਲਾਲ, ਅਜੀਤ ਕੁਮਾਰ, ਸੁਰੇਸ਼ ਕੁਮਾਰ, ਯਸ਼ਪਾਲ, ਨਰੇਸ਼ ਕੁਮਾਰ, ਅਰੂਣ ਕੁਮਾਰ, ਅਸ਼ਵਨੀ ਕੁਮਾਰ, ਘਣਸ਼ਾਮ, ਅਸ਼ੋਕ ਕੁਮਾਰ, ਦੇਵ ਰਾਜ, ਸੋਹਨ ਲਾਲ, ਮਦਨ ਲਾਲ ਰਾਜਪੁਰਾ, ਮੁਲਖ ਰਾਜ-ਕੋਟ, ਪਿਆਰਾ ਸਿੰਘ, ਰਘੁਬੀਰ ਸਿੰਘ, ਉਂਕਾਰ ਪਾਲ, ਕਸਤੂਰੀ ਲਾਲ, ਸਵਰਨ ਦਾਸ, ਤਿਲਕ ਰਾਜ, ਬਲਜੀਤ ਸਿੰਘ, ਰਾਜ ਕਪੂਰ, ਬਲਦੇਵ ਰਾਜ, ਹੰਸ ਰਾਜ, ਮੰਗਾ ਰਾਮ, ਮੋਹਨ ਲਾਲ ਭੋਆ, ਸ਼ਮਸ਼ੇਰ ਸਿੰਘ, ਲਾਭ ਸਿੰਘ ਲੂਣਸੂ, ਮਲਕੀਤ ਸਿੰਘ ਅਵਾਂ, ਰਮਨ ਭੜੋਲੀ, ਪਵਨ ਕੁਮਾਰ, ਨੀਲੂ ਰਾਜ ਰਾਕੇਸ਼ ਕੁਮਾਰ, ਪ੍ਰਦੀਪ ਬਿਟਾ ਆਦਿ ਹਾਜ਼ਰ ਸਨ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।