ਸਰਦੂਲਗੜ੍ਹ : ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਵਲੋਂ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਕੱੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਕਾ: ਜਗਰਾਜ ਸਿੰਘ ਹੀਰਕੇ ਅਤੇ ਜਮਹੂਰੀ ਕਿਸਾਨ ਸਭਾ ਦੇ ਕਾ: ਲਾਲ ਚੰਦ ਸਰਦੂਲਗੜ੍ਹ ਨੇ ਕਿਹਾ ਕਿ ਸਵਾਮੀਨਾਥਨ ਦੀ ਸਿਫਾਰਿਸ਼ ਮੁਤਾਬਕ ਫ਼ਸਲਾਂ ਦੇ ਭਾਅ ਲਾਗੂ ਕਰਵਾਉਣ, ਕਰਜ਼ਾ ਮੁਕਤੀ, ਘੱਟ ਭਾਅ ‘ਤੇ ਨਰਮੇ ਦੀ ਖ਼ਰੀਦ ਕਰ ਕੇ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਖ਼ਤਮ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਹੱਲ ਕਰਵਾਉਣ ਲਈ ਧਰਨਾ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰੇ ਜਦੋਂ ਕਿ ਸਰਕਾਰ ਗਊ ਟੈਕਸ ਵਸੂਲ ਕਰਦੀ ਹੈ | ਹਰੇਕ ਕਿਸਾਨ ਮਰਦ ਅਤੇ ਔਰਤ ਨੂੰ 60 ਸਾਲ ਦੀ ਉਮਰ ‘ਤੇ ਸਰਕਾਰ ਪੈਨਸ਼ਨ ਦੇਵੇ | ਪੰਜਾਬ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਕੋਟਧਰਮੂ, ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਮਨਜੀਤ ਸਿੰਘ ਉੱਲਕ, ਬੰਤ ਸਿੰਘ ਮਾਖਾ, ਹਾਕਮ ਸਿੰਘ ਝੁਨੀਰ, ਅਮਰੀਕ ਸਿੰਘ, ਮੰਗਤ ਰਾਮ ਕਰੰਡੀ, ਗੁਰਦੇਵ ਸਿੰਘ ਲੋਹਗੜ੍ਹ, ਸੁਰਜੀਤ ਸਿੰਘ ਝੁਨੀਰ, ਮਹਿੰਦਰ ਸਿੰਘ ਝੰਡਾ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ|