Now Reading
ਬੜੂੰਦੀ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ

ਬੜੂੰਦੀ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ

ਲੋਹਟ ਬੱਦੀ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਵੱਲੋਂ ਲੋਹਟਬੱੀ ਦੇ ਨਜਦੀਕੀ ਪਿੰਡ ਬੜੂੰਦੀ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਡਾ. ਜਗਵਿੰਦਰ ਸਿੰਘ ਕਾਲਖ, ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜਿਲ੍ਹਾ ਖਜਾਨਚੀ ਦਵਿੰਦਰ ਰਾਣਾ ਲਤਾਲਾ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਉਦੇਸ਼ਾਂ, ਪ੍ਰੋਗਰਾਮ ਤੇ ਸੰਵਿਧਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇ ਆ। ਆਗੂਆਂ ਨੇ ਦਸਿਆ ਕਿ ਸ਼ਹੀਦ ਭਗਤ ਸਿੰਘ ਨੌ ਜਵਾਨ ਸਭਾ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਜਿਥੇ ਪੂ ਰੇ ਪੰਜਾਬ ‘ਚ ਇਨਕਲਾਬੀ ਭਾਵਨਾ ਨਾਲ ਮਨਾਇਆ ਜਾਵੇਗਾ ਉਥੇ 27 ਸਤੰਬਰ ਨੂੰ ਜੋਧਾਂ ਵਿਖੇ ਦਸਤਾਰ ਮੁਕਾਬਲੇ ਤੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਨਕ ਆਗੂ ਹਰਪ੍ਰੀਤ ਸਿੰਘ ਬੜੂੰਦੀ ਦੀ ਅਗਵਾਈ ਹੇਠ ਸ਼ਹੀਦ ਭਗਤ ਸੰਘ ਨੌਜਵਾਨ ਸਭਾ  ਯੂਨਿਟ ਬੜੂੰਦੀ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬ ਸ ੰਮਤੀ ਨਾਲ ਸਕਿੰਦਰ ਸਿੰਘ ਪੰਨੂ ਪ੍ਰਧਾਨ, ਸੁਖਪਾਲ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਕੈਸ਼ੀਅਰ, ਜਗਵਿੰਦਰ ਸਿੰਘ ਪੰਨੂ ਜੁਆਇੰਟ ਸਕੱਤਰ, ਮਨਵੀਰ ਸਿੰਘ ਗਿੱਲ ਮੀਤ ਪ੍ਰਧਾਨ ਤੋਂ ਇਲਾਵਾ ਗਗਨ ਗਿੱਲ, ਲਖਵੀਰ ਸਿੱਧੂ, ਹਰਵਿੰਦਰ ਪੰਨੂ, ਗੁਰਵਿੰਦਰ ਸਿੰਘ ਮੈਂਬਰ ਚੁਣੇ ਗਏ। ਇਸ ਮੀਟਿੰਗ ਦਾ ਪ੍ਰਬੰਧ ਡਾ. ਭਗਵੰਤ ਸਿੰਘ ਬੜੂੰਦੀ, ਡਾ. ਭਗਤ ਸਿੰਘ ਤੁੱਗਲ, ਡਾ. ਮੇਵਾ ਸਿੰਘ, ਸਾਬਕਾ ਪੰਚ ਭਜਨ ਸਿੰਘ ਵੱਲੋਂ ਕ ੀਤਾ ਗਿਆ।

Scroll To Top