Now Reading
ਬੜੂੰਦੀ ’ਚ ਜਨਵਾਦੀ ਇਸਤਰੀ ਸਭਾ ਦਾ ਗਠਨ

ਬੜੂੰਦੀ ’ਚ ਜਨਵਾਦੀ ਇਸਤਰੀ ਸਭਾ ਦਾ ਗਠਨ

ਲੋਹਟਬੱਧੀ : ਔਰਤਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਵਚਨਬੱਧ ਤੇ ਮਾੜੇ ਰਾਜ ਪ੍ਰਬੰਧ ਨੂੰ ਬਦਲਣ ਲਈ ਸੰਘਰਸ਼ਸ਼ੀਲ ਜਨਵਾਦੀ ਇਸਤਰੀ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਦੀ ਇਕਾਈ ਬੜੂੰਦੀ ਦਾ ਗਠਨ ਕੀਤਾ ਗਿਆ। ਜਨਵਾਦੀ ਇਸਤਰੀ ਸਭਾ ਜਿਲ੍ਹਾ ਲੁਧਿਆਣਾ ਦੀ ਕਨਵੀਨਰ ਗੁਰਿੰਦਰ ਕੌਰ ਗਰੇਵਾਲ, ਲਤਾਲਾ ਯੂਨਿਟ ਦੀ ਸਕੱਤਰ ਚਰਨਜੀਤ ਕੌਰ ਖੰਗੂੜਾ (ਜਿਲ੍ਹਾ ਆਗੂ) ਦੀ ਅਗਵਾਈ ’ਚ ਸਰਬ ਸੰਮਤੀ ਨਾਲ ਬਲਜਿੰਦਰ ਕੌਰ ਪ੍ਰਧਾਨ, ਪਿ੍ਰਤਪਾਲ ਕੌਰ ਮੀਤ ਪ੍ਰਧਾਨ, ਗੁਰਚਰਨ ਕੌਰ ਸੈਕਟਰੀ, ਪਰਮਜੀਤ ਕੌਰ ਜੁਆਇੰਟ ਸੈਕਟਰੀ, ਸੋਨੀ ਖਜ਼ਾਨਚੀ ਤੋਂ ਇਲਾਵਾ ਪਰਮਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਲਕਸ਼ਮੀ, ਰਣਜੀਤ ਕੌਰ, ਸੁਖਵਿੰਦਰ ਕੌਰ, ਬਰਕਤੇ ਕਮੇਟੀ ਮੈਂਬਰ ਚੁਣੀਆਂ ਗਈਆਂ। ਇਸ ਮੀਟਿੰਗ ’ਚ ਸਮੁੱਚਾ ਪ੍ਰਬੰਧ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਲ੍ਹਾ ਲੁਧਿਆਣਾ ਦੇ ਆਗੂ ਦਵਿੰਦਰ ਸਿੰਘ ਰਾਣਾ ਲਤਾਲਾ ਨੇ ਕੀਤਾ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਨਵੀਨਰ ਗੁਰਿੰਦਰ ਕੌਰ ਗਰੇਵਾਲ ਨੇ ਜਿਥੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ, ਉਥੇ ਜਨਵਾਤੀ ਇਸਤਰੀ ਸਭਾ ਨੂੰ ਮਜਬੂਤ ਤੇ ਇਸਦੀ ਮੈਂਬਰਸ਼ਿਪ ਕਰਨ ਦੀ ਅਪੀਲ ਕੀਤੀ।

Scroll To Top