
ਬਟਾਲਾ- ਬਟਾਲਾ ਵਿਖੇ ਆਰ ਐਮ ਪੀ ਆਈ ਵਲੌਂ ਬਜਟ ਵਿਰੋਧੀ ਦਿਵਸ ਤੇ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਪਾਰਟੀ ਦੇ ਤਹਿਸੀਲ ਕਮੇਟੀ ਮੈਂਬਰ ਮਾਨਾ ਮਸੀਹ ਬਾਲੇਵਾਲ, ਨਰਿੰਦਰ ਸਿੰਘ ਮੁਰੀਦਕੇ, ਅਵਤਾਰ ਸਿੰਘ ਨਾਗੀ ਅਤੇ ਸਿੰਦਾ ਛਿੰਥ ਨੇ ਸਾਂਝੇ ਤੌਰ ਤੇ ਕੀਤੀ। ਸ਼ਹਿਰ ਵਿਚ ਮਾਰਚ ਕਰਕੇ ਕਮੇਟੀ ਘਰ ਚੌਂਕ ਵਿਚ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਅਤੇ ਇਸ ਰੋਸ ਪ੍ਦਰਸ਼ਨ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ ਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਸੰਬੋਧਨ ਕੀਤਾ।