Now Reading
ਪ.ਸ.ਸ.ਫ.ਵੱਲੋ ਸੂਬਾਈ ਰੈਲੀ 22 ਨੂੰ ਤਿਆਰੀਆ ਮਕੁੰਮਲ

ਪ.ਸ.ਸ.ਫ.ਵੱਲੋ ਸੂਬਾਈ ਰੈਲੀ 22 ਨੂੰ ਤਿਆਰੀਆ ਮਕੁੰਮਲ

ਜਲੰਧਰ- ਪੰਜਾਬ ਸਰਕਾਰ ਵੱਲੋ ਮੁਲਾਜ਼ਮ ਮੰਗਾਂ ਸੰਬੰਧੀ ਧਾਰੀ ਚੁੱਪ ਨੂੰ ਤੋੜਨ ਲਈ ਅਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਪਹਿਲਾਂ ਕੀਤੇ ਐਲਾਨ ਅਨੁਸਾਰ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦੌਰਾਨ ਮਿਤੀ 22 ਮਾਰਚ ਨੂੰ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਨ ਉਪਰੰਤ ਵਿਧਾਨ ਸਭਾ ਚੰਡੀਗੜ੍ਹ ਦਾ ਘਿਰਾਉ ਕਰਨ ਹਿੱਤ ਵਿਧਾਨ ਸਭਾਂ ਵੱਲ ਮਾਰਚ ਕੀਤਾ ਜਾਵੇਗਾ।ਇਸ ਦੀ ਤਿਆਰੀ ਲਈ ਪ.ਸ.ਸ.ਫ. ਜ਼ਿਲਾ ਜਲੰਧਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆ ਪ.ਸ.ਸ.ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਜਦੋ ਦੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਉਦੋ ਤੋ ਹੀ ਮੁਲਾਜ਼ਮ ਵਿਰੋਧੀ ਨੀਤੀਆਂ ਬੜੀ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ।ਠੇਕੇ ਤੇ ਭਰਤੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵਾਲੇ ਬਿੱਲ ਵਿੱਚ ਵੀ ਰੋੜੇ ਅਟਕਾਏ ਜਾ ਰਹੇ ਹਨ।31-12-2003 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਨਹੀ ਕੀਤੀ ਜਾ ਰਹੀ।ਲੰਬੇ ਸਮੇ ਤੋ ਸੇਵਾਵਾਂ ਨਿਭਾਅ ਰਹੇ ਠੇਕਾ ਅਧਾਰਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆ ਹਨ। ਮਿਡ-ਡੇ ਮੀਲ ਆਸ਼ਾ ਅਤੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜ਼ਰਤ ਦੇ ਘੇਰੇ ਵਿੱਚ ਨਹੀ ਲਿਆਂਦਾ ਜਾ ਰਿਹਾ।ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਤੀ ਵੀ ਸਰਕਾਰ ਚੁੱਪ ਹੈ।ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਸੰਬੰਧੀ ਵੀ ਸਰਕਾਰ ਦੀ ਮੰਗਾਂ ਸੰਬੰਧੀ ਇਸ ਚੁੱਪ ਨੂੰ ਤੋੜਨ ਲਈ ਜਥੇਬੰਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਜਾ ਰਹੀ ਹੈ।ਮੀਟਿੰਗ ਵਿੱਚ ਇਸ ਰੈਲੀ ਲਈ ਜ਼ਿਲਾ ਜਲੰਧਰ ਤੋ 8 ਗੱਡੀਆਂ ਨਕੋਦਰ, ਨੂਰਮਹਿਲ, ਫਿਲ਼ੌਰ, ਗੁਰਾਇਆ, ਬੰਡਾਲਾ, ਜਲੰਧਰ ਸ਼ਹਿਰ, ਆਦਮਪੁਰ ਤੇ ਭੋਗਪੁਰ ਤੋ ਸਵੇਰੇ 8 ਵਜੇ ਚੰਡੀਗੜ੍ਹ ਲਈ ਚਲਾਉਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ ਤਰਸੇਮ ਮਾਧੋਪੁਰੀ, ਗੋਬਿੰਦ ਸਕੱਤਰ ਤਰਸੇਮ ਲਾਲ, ਰਾਮਾਪਲ ਹਾਜ਼ਾਰਾ, ਬਾਲ ਕਿਸ਼ਨ, ਕਰਨੈਲ ਫਿਲੌਰ,  ਬਲਜੀਤ ਸਿੰਘ ਕੁਲਾਰ, ਗਣੇਸ਼ ਭਗਤ, ਸੁਖਵਿੰਦਰ ਸਿੰਘ ਮੱਕੜ, ਕਰਮਜੀਤ ਸਿੰਘ, ਹਰਮਨਜੋਤ ਸਿੰਘ, ਹਰੀਬਿਲਾਸ, ਕੁਲਦੀਪ ਵਾਲੀਆ, ਜਸਵੀਰ ਸਿੰਘ ਨਗਰ, ਅਕਲ ਚੰਦ, ਰਜਿੰਦਰ ਸ਼ਰਮਾ, ਵਿਨੋਦ ਭੱਟੀ, ਯਸਪਾਲ ਪਗਤੋਰਾ , ਕੁਲਦੀਪ ਕੋੜਾ,  ਤਜਿੰਦਰ ਸਿੰਘ ਅਤੇ ਪਵਨ ਮਸੀਹ ਵੀ ਹਾਜ਼ਰ ਸਨ।

Scroll To Top