Now Reading
ਪੱਕਾ ਮੋਰਚਾ 58ਵੇਂ ਦਿਨ ਵਿਚ ਦਾਖ਼ਲ

ਪੱਕਾ ਮੋਰਚਾ 58ਵੇਂ ਦਿਨ ਵਿਚ ਦਾਖ਼ਲ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 58ਵੇਂ ਦਿਨ ਵਿਚ ਦਾਖ਼ਲ ਹੋ ਗਿਆ ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ ਸਕੱਤਰ ਕਾਮਰੇਡ ਸੰਤੋਖ ਸਿੰਘ ਬਗੀਚਾ ਸਿੰਘ ਮੱਖੀ ਕਲਾਂ ਲਗਾਤਾਰ ਕਰ ਰਹੇ ਹਨ। ਲੱਗੇ ਹੋਏ ਇਸ ਪੱਕੇ ਮੋਰਚੇ ਵਿਚ ਮਜ਼ਦੂਰ ਪਰਿਵਾਰਾਂ ਸਮੇਤ ਪਹੰੁਚ ਰਹੇ ਹਨ। ਇਸ ਮੌਕੇ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਗ਼ਰੀਬ ਲੋਕਾਂ ਤੋਂ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਪੰਚਾਇਤੀ ਜ਼ਮੀਨ ਵਿਚੋਂ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ ਅਤੇ ਪਲਾਟਾਂ ਦੇ ਮਤੇ ਪਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ। ਪਲਾਟਾਂ ਉਪਰ ਘਰ ਬਣਾਉਣ ਲਈ ਘੱਟੋ ਘੱਟ ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ। ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ ਅਤੇ ਗਰੀਬ ਲੋਕਾਂ ਦੇ ਘਰਾਂ ਵਿਚ ਲੈਟਰੀਨਾਂ ਦੇ ਪ੍ਰਬੰਧ ਕਰਕੇ ਦਿੱਤੇ ਜਾਣ। ਪਿੰਡ ਮੱਖੀ ਕਲਾਂ ਦੇ ਖੇਤ ਮਜ਼ਦੂਰਾਂ ਦੀਆਂ ਲੈਟਰੀਨਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਇਨ੍ਹਾਂ ਆਗੂਆਂ ਨੇ ਹਲਕਾ ਵਿਧਾਇਕ ਖੇਮਕਰਨ ਅਤੇ ਡੀ. ਸੀ. ਤਰਨਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲੱਗੇ ਪੱਕੇ ਮੋਰਚੇ ਵਿਚ ਪਹੁੰਚ ਕੇ ਗ਼ਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਪਲਾਟ ਅਲਾਟ ਕਰਕੇ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪਹੂਵਿੰਡ, ਗੱਜਣ ਸਿੰਘ ਨਾਰਲਾ, ਅੰਗਰੇਜ਼ ਸਿੰਘ ਲੱਧੂ, ਕੁਲਦੀਪ ਸਿੰਘ ਨੀਲਾ, ਸੁਖਵਿੰਦਰ ਸਿੰਘ ਮੱਖੀ ਕਲਾਂ, ਨਿਰਮਲ ਸਿੰਘ ਮੱਖੀ ਕਲਾਂ, ਸ਼ਿੰਦਾ ਸਿੰਘ ਮੱਖੀ ਕਲਾਂ, ਚੰਦ ਸਿੰਘ ਮੱਖੀ ਕਲਾਂ, ਗੁਰਮੇਜ ਸਿੰਘ ਮੱਖੀ ਕਲਾਂ, ਜਗਰੂਪ ਸਿੰਘ ਮੱਖੀ ਕਲਾਂ ਆਦਿ ਆਗੂ ਹਾਜ਼ਰ ਸਨ।

Scroll To Top