ਅੰਮ੍ਰਿਤਸਰ : ਕੇਰਲਾ ਵਿੱਚ ਹੜ੍ਹਾਂ ਨੇ ਜਿਹੜੀ ਭਿਆਨਕ ਤਬਾਂਹੀ ਮਚਾਈ ਹੈ ਉਸ ਨਾਲ ਸੈਂਕੜੇ ਲੋਕ ਮਾਰੇ ਗਏ ਹਨ ਤੇ ਲੱਖਾ ਬੇਘਰ ਹੋ ਗਏ ਹਨ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਨੇ ਇਸ ਤਬਾਹੀ ਨੂੰ ਕੁਦਰਤੀ ਆਫ਼ਤ ਕਰਾਰ ਦਿੰਦਿਆਂ ਲੋਕਾਂ ਨੂੰ ਇਸ ਤ੍ਰਾਸਦੀ ਮੌਕੇ ਪੀੜਤ ਲੋਕਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਸੀ, ਉਸ ਵਿੱਚ ਮਦਦ ਕਰਨ ਵਾਲਿਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ।ਅੰਮ੍ਰਿਤਸਰ ਜ਼ਿਲ੍ਹੇ ਦੇ ਪਾਰਟੀ ਆਗੂਆਂਂ, ਕਾਰਕੁਨਾਂ ਤੇ ਹਮਦਰਦਾ ਨੇ ਟੀਮਾਂ ਬਣਾ ਕੇ ਮੁਹੱਲਿਆਂ,ਪਿੰਡਾ ਤੇ ਘਰ-ਘਰ ਜਾ ਕੇ ਕੇਰਲਾ ਦੇ ਹੜ੍ਹ ਪੀੜਤਾਂਂਂਂ ਲਈ ਸਹਾਇਤਾ ਫ਼ੰਡ ਇਕੱਠਾ ਕੀਤਾ ਜਿਸ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ।ਆਮ ਲੋਕਾਂ ਤੇ ਦੁਕਾਨਦਾਰਾ ਨੇ ਦਿਲ ਖੋਲ੍ਹ ਕੇ ਸਹਾਇਤਾ ਕੀਤੀ। ਜ਼ਿਲ੍ਹੇ ਭਰ ਵਿੱਚੋਂਂ ਇਕੱਠੀ ਕੀਤੀ ਗਈ ਇਹ ਸਹਾਇਤਾ ਰਾਸ਼ੀ ਦੋ ਲੱਖ ਦੱਸ ਹਜ਼ਾਰ ਰੁਪਏ ‘ਕਾਮਰੇਡ ਫੋਜਾ ਸਿੰਘ ਭੁੱਲਰ ਮੈਮੋਰੀਅਲ ਟਰੱਸਟ ਜ਼ਿਲ੍ਹਾ ਕਮੇਟੀ ਦਫ਼ਤਰ’ ਵਿਖੇ ਸਾਥੀ ਜਗਤਾਰ ਸਿੰਘ ਕਰਮਪੁਰਾ ਤੇ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਕ ਸਾਦੇ ਸਮਾਰੋਹ ਵਿੱਚ ਆਰ.ਐਮ.ਪੀ.ਆਈ ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੂੰ ਭੇਟ ਕੀਤੀ। ਸਾਥੀ ਰਤਨ ਸਿੰਘ ਰੰਧਾਵਾ ਸੂਬਾ ਪ੍ਰਧਾਨ ਆਰ.ਐਮ.ਪੀ.ਆਈ ਨੇ ਸਮਾਰੋਹ ਵਿੱਚ ਦੱਸਿਆ ਕਿ ਇਸ ਸਹਾਇਤਾ ਵਿੱਚ ਬੀਬੀ ਕੰਵਲਜੀਤ ਕੋਰ ਸੀਨੀਅਰ ਆਗੂ ਜਨਵਾਦੀ ਇਸਤਰੀ ਸਭਾ ਦੀ ਅਗਵਾਈ’ਚ ਅੰਮ੍ਰਿਤਸਰ ਸ਼ਹਿਰੀ ਕਮੇਟੀ ਵੱਲੋਂਂ ਰਤਨ ਸਿੰਘ ਰੰਧਾਵਾ,ਬੀਬੀ ਸਵਿੰਦਰ ਕੋਰ ਗੁੰਮਟਾਲਾ,ਜਗਤਾਰ ਸਿੰਘ ਕਰਮਪੁਰਾ ਡਾ:ਬਲਵਿੰਦਰ ਸਿੰਘ ਛਿਹਰਟਾ,ਪਲਵਿੰਦਰ ਸਿੰਘ ਕਾਲੇ, ਹਰਜਿੰਦਰ ਕੋਰ ਵਡਾਲੀ ਗੁਰੁ, ਡਾ: ਹਜ਼ਾਰਾ ਸਿੰਘ ਚੀਮਾ ਅਤੇ ਹੋਰ ਸ਼ਹਿਰੀ ਕਮੇਟੀ ਮੈਂਬਰ ਵੀ ਵੱਡੀ ਗਿਣਤੀ ਚ ਸ਼ਾਮਿਲ ਰਹੇ ਜਿਨ੍ਹਾਂ ਨੇ ਹੱਥਾ ਵਿੱਚ ਕੇਰਲਾ ਦੇ ਹੜ੍ਹ ਪੀੜਤਾ ਦੀ ਮਦਦ ਕਰੋ ਦੇ ਬੈਨਰ ਫੜੇ ਹੋਏ ਸਨ।ਸਾਥੀ ਰੰਧਾਵਾ ਨੇ ਅੱਗੇ ਦੱਸਿਆ ਕੇ ਇਸੇ ਤਰ੍ਹਾਂ ਬਾਬਾ ਬਕਾਲਾ ਤਹਿਸੀਲ ਵਿੱਚ ਆਰ.ਐਮ.ਪੀ.ਆਈ ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਚ ਡਾ: ਗੁਰਮੇਜ ਸਿੰਘ ਤਿਮੋਵਾਲ,ਹਰਪ੍ਰੀਤ ਸਿੰਘ ਬੁਟਾਰੀ, ਬਲਦੇਵ ਸਿੰਘ ਸੈਦਪੂਰ, ਅਮਰੀਕ ਸਿੰਘ ਦਾਊਦ,ਨਿਰਮਲ ਸਿੰਘ ਛੱਜਲਵਡੀ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮ ਪੂਰ, ਸੱਜਣ ਸਿੰਘ ਤਿਮੋਵਾਲ ਆਦਿ ਨੇ ਮਹਿਤਾ ਚੌਕ, ਤਰਸਿੱਕਾ, ਜੰਡਿਆਲਾ ਗੁਰੁ,ਰੱਖੜ ਪੁੰਨਿਆ ਦੇ ਮੇਲੇ ਤੇ ਬਾਬਾ ਬਕਾਲਾ ਵਿੱਚੋ ਬਜ਼ਾਰਾਂ ਤੇ ਘਰਾਂ ਵਿੱਚ ਜਾ ਕੇ ਸਹਾਇਤਾ ਪ੍ਰਾਪਤ ਕੀਤੀ। ਇਸ ਸਮੇਂ ਪਾਰਟੀ ਦੇ ਸੂਬਾ ਕਮੇਟੀ ਆਗੂ ਡਾ:ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕੇ ਅਜਨਾਲਾ ਸ਼ਹਿਰ ਚ ਪਾਰਟੀ ਦੇ ਆਗੂਆ ਗੁਰਨਾਮ ਸਿੰਘ ਉਮਰਪੂਰਾ ਸੁਰਜੀਤ ਸਿੰਘ ਦੁਦਰਾਏ ਸ਼ੀਤਲ ਸਿੰਘ ਤਲਵੰਡੀ, ਬੀਬੀ ਅਜੀਤ ਕੋਰ ਕੋਟਰਜਾਦਾ, ਕੁਲਵੰਤ ੰਿਗ ਮਲੂ ਨੰਗਲ, ਹਰਜਿੰਦਰ ਸਿੰਘ ਸੋਹਲ, ਟਹਿਲ ਸਿੰਘ ਚੇਤਨਪੂਰਾ, ਜੋਗਾ ਸਿੰਘ ਸੰਤੂ ਨੰਗਲ,ਗੁਰਦੇਵ ਸਿੰਘ ਤੇ ਰਜਿੰਦਰ ਸਿੰਘ ਭਲਾ ਪਿੰਡ ਦੀ ਅਗਵਾਈ ਚ ਗਲ਼ਾ ਵਿੱਚ ਕੇਰਲਾ ਦੇ ਹੜ੍ਹ ਪੀੜਤਾ ਦੇ ਬੈਨਰ ਲਟਕਾ ਕੇ ਦੁਕਾਨਦਾਰਾ ਕੋਲੋਂ ਅਤੇ ਸ਼ਹਿਰ ਦੇ ਮੇਨ ਚੌਕਾ ਵਿੱਚ ਹੱਥਾ ਵਿੱਚ ਦਾਨ ਲਈ ਬਾਲਟੀਆਂ ਲੈ ਕੇ ਸਹਾਇਤਾ ਇਕੱਠੀ ਕੀਤੀ। ਜਿਸ ਦਾ ਲੋਕਾਂ ਨੇ ਭਰਵਾ ਹੁੰਗਾਰਾ ਦਿੱਤਾ ਤੇ ਸਮੁੱਚੇ ਸ਼ਹਿਰ ਵਿੱਚ ਇਸ ਦੀ ਤਰੀਫ ਕੀਤੀ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਰ.ਐਮ.ਪੀ.ਆਈ ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਰਲਾ ਦੇ ਹੜ੍ਹ ਪੀੜਤਾ ਲਈ ਜਿਸ ਜਜ਼ਬੇ ਨਾਲ ਅੰਮ੍ਰਿਤਸਰ ਸ਼ਹਿਰੀ ਕਮੇਟੀ, ਬਾਬਾ ਬਕਾਲਾ ਤੇ ਅਜਨਾਲਾ ਦੇ ਪਾਰਟੀ ਆਗੂਆਂ, ਕਾਰਕੁਨਾਂ ਤੇ ਹਮਦਰਦਾ ਵੱਲੋ ਇੰਨੀ ਵੱਡੀ ਸਹਾਇਤਾ ਰਾਸ਼ੀ ਦੇਣ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਇੱਦਾਂ ਦੀ ਤਬਾਹੀ ਪਿਛਲੇ ਸੋ ਸਾਲਾ ਵਿੱਚ ਕਦੇ ਨਹੀਂਂ ਹੋਈ।ਉਨ੍ਹਾਂ ਨੇ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਕੇ ਕੇਂਦਰ ਦੀ ਮੋਦੀ ਸਰਕਾਰ ਇੰਨੀ ਭਿਆਨਕ ਤਬਾਹੀ ਮੌਕੇ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੇ ਮੁਕਾਬਲੇ ਬਹੁਤ ਨਿਗੂਣੀ ਸਹਾਇਤਾ ਦੇ ਰਹੀ ਹੈ।ਸਾਥੀ ਪਾਸਲਾ ਨੇ ਅੱਗੇ ਕਿਹਾ ਕੇ ਨਾ-ਮਾਤਰ ਸਹਾਇਤਾ ਦੇ ਕੇ ਮੋਦੀ ਸਰਕਾਰ ਜਿੱਥੇ ਕੇਰਲਾ ਦੇ ਜ਼ਖ਼ਮਾਂ ਤੇ ਨਮਕ ਛਿੜਕ ਰਹੀ ਹੈ ਉੱਥੇ ਗੈਰ ਸੰਵੇਦਨਸ਼ੀਲਤਾ ਦਾ ਵੀ ਪ੍ਰਗਟਾਵਾ ਕਰ ਰਹੀ ਹੈ ਅਤੇ ਕੇਰਲਾ ਵਿੱਚ ਵਾਪਰੇ ਦੁੱਖਾਂਤ ਨੂੰ ‘ਕੌਮੀ ਆਫ਼ਤ’ ਨਹੀ ਐਲਾਨਿਆ ਜਾ ਰਿਹਾ ਜਿਹੜਾ ਕੇ ਤੁਰੰਤ ਐਲਾਨਣ ਦੀ ਡਾਢੀ ਲੋੜ ਹੈ। ਸਾਥੀ ਪਾਸਲਾ ਨੇ ਕੇਰਲਾ ਦੀਆ ਭਵਿੱਖੀ ਲੋੜਾਂ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਮੱਦੇ ਨਜ਼ਰ ਖੁੱਲ੍ਹੇ ਦਿਲ ਨਾਲ ਇਸ ਦੁਖ ਦੀ ਘੜੀ ਚ ਕੇਰਲਾ ਦੇ ਲੋਕਾਂ ਦੀ ਬਾਹ ਫੜਨਾ ਸਮੇਂ ਦੀ ਮੰਗ ਹੈ। ਇਸ ਸਮਾਰੋਹ ਵਿੱਚ ਹੋਰਨਾ ਤੋ ਇਲਾਵਾ ਆਰ.ਐਮ.ਪੀ.ਆਈ.ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ,ਡਾ: ਗੁਰਮੇਜ ਸਿੰਘ ਤਿੰਮੋਵਾਲ,ਬਲਦੇਵ ਵਿੱਚ ਸੈਦਪੁਰ, ਮਾਨ ਸਿੰਘ ਮੋਹਾਵਾ.ਡਾ:ਬਲਵਿੰਦਰ ਸਿੰਘ ਛਿਹਰਟਾ, ਹਰਪ੍ਰੀਤ ਸਿੰਘ ਬਟਾਰੀ, ਸੁਰਜੀਤ ਸਿੰਘ ਦੁਦਰਾਏ, ਵਿਰਸਾ ਸਿੰਘ ਟਪਿਆਲਾ, ਬੀਬੀ ਕੰਵਲਜੀਤ ਕੋਰ, ਮਾਸਟਰ ਹਰਭਜਨ ਸਿੰਘ ਟਰਪਈ ਆਦਿ ਨੇ ਵੀ ਕੇਰਲਾ ਦੇ ਹੜ੍ਹ ਪੀੜਤਾਂ ਨਾਲ ਇਕ ਮੁੱਠਤਾ ਜਤਾਉਂਦਿਆਂ ਆਪਣੇ ਵਿਚਾਰ ਰੱਖੇ ਤੇ ਪੁਰ ਜ਼ੋਰ ਮੰਗ ਕੀਤੀ ਕੇ ਕੇਰਲਾ ਦੇ ਦੁਖਾਂਤ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ ਅਤੇ ਕੇਂਦਰ ਸਰਕਾਰ ਆਪਣਾ ਬਣਦਾ ਰੋਲ ਅਦਾ ਕਰੇ।