Now Reading
ਪਿੰਡ ਬਿਲਗਾ ਦੇ ਬਜ਼ਾਰਾਂ ‘ਚ ਰੋਸ ਮਾਰਚ ਕਰਨ ਉਪਰੰਤ ਪੁਤਲਾ ਸਾੜਿਆ

ਪਿੰਡ ਬਿਲਗਾ ਦੇ ਬਜ਼ਾਰਾਂ ‘ਚ ਰੋਸ ਮਾਰਚ ਕਰਨ ਉਪਰੰਤ ਪੁਤਲਾ ਸਾੜਿਆ

ਫਿਲੌਰ- ਪਿੰਡ ਬਿਲਗਾ ‘ਚ ਆਰਐੱਮਪੀਆਈ ਵੱਲੋਂ ਪਿੰਡ ‘ਚ ਮਾਰਚ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕੀਤਾ। ਪੁਤਲਾ ਸਾੜਨ ਵੇਲੇ ਇਕੱਤਰ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਬਜੀਤ ਢੰਡਾ, ਸੁਰਿੰਦਰ ਮੰਗਾ, ਕੁਲਵੰਤ ਸਿੰਘ ਖਹਿਰਾ, ਕੁਲਵੰਤ ਬਿਲਗਾ, ਬਲਬੀਰ ਬੀਰੀ, ਕੁਲਦੀਪ ਬਿਲਗਾ, ਜੀਤਾ ਮੰਡ, ਕੁਲਵਿੰਦਰ ਪੁਆਦੜਾ, ਜਗਤਾਰ ਬਿਲਗਾ ਆਦਿ ਨੇ ਅਗਵਾਈ ਕੀਤੀ।

Scroll To Top