Now Reading
ਪਿੰਡ ਦਿਆਲਪੁਰਾ ਰਾਜਨੀਤਿਕ ਕਾਨਫਰੰਸ 13 ਨਵੰਬਰ ਨੂੰ

ਪਿੰਡ ਦਿਆਲਪੁਰਾ ਰਾਜਨੀਤਿਕ ਕਾਨਫਰੰਸ 13 ਨਵੰਬਰ ਨੂੰ

ਭਿੱਖੀਵਿੰਡ : ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਚਮਨ ਲਾਲ ਦਰਾਜਕੇ ਨੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਜਲਿ੍ਹਆਂ ਵਾਲੇ ਬਾਗ਼ ਦੀ ਧਰਤੀ ਤੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਜਥਾ ਮਾਰਚ ਕਰਕੇ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਪਿੰਡ ਵਿਚੋਂ ਹੁੰਦਾ ਹੋਇਆ ਮਿਤੀ 13 ਨਵੰਬਰ ਦਿਨ ਮੰਗਲਵਾਰ ਨੂੰ ਇਤਿਹਾਸਕ ਪਿੰਡ ਦਿਆਲਪੁਰਾ ਪਹੁੰਚ ਕੇ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹੋ ਰਹੀ ਇਸ ਕਾਨਫਰੰਸ ਨੂੰ ਆਰ.ਐੱਮ.ਪੀ.ਆਈ. ਦੇ ਕੇਂਦਰੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸਿੱਧੂ, ਪ੍ਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਝਬਾਲ ਆਦਿ ਆਗੂ ਸੰਬੋਧਨ ਕਰਨਗੇ| ਇਸ ਕਾਨਫਰੰਸ ਦੀ ਤਿਆਰੀ ਨੂੰ ਮੁੱਖ ਰੱਖ ਕੇ ਤਹਿਸੀਲ ਭਿੱਖੀਵਿੰਡ ਨੂੰ ਦੋ ਜ਼ੋਨਾਂ ਵਿਚ ਵੰਡ ਕੇ ਤਿਆਰੀਆਂ ਮੁਕੰਮਲ ਕਰ ਲਈ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਜਰ ਲਾਖਣਾ, ਅੰਗਰੇਜ ਸਿੰਘ ਨਵਾਂ ਪਿੰਡ, ਹਰਜਿੰਦਰ ਸਿੰਘ ਚੂੰਘ, ਨਿਸ਼ਾਨ ਸਿੰਘ ਪਹੂਵਿੰਡ, ਆਦਿ ਆਗੂ ਹਾਜ਼ਰ ਸਨ|

Scroll To Top