Now Reading
ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ ਉਨੀਂਵੇਂ ਦਿਨ ਵਿਚ ਦਾਖ਼ਲ

ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ ਉਨੀਂਵੇਂ ਦਿਨ ਵਿਚ ਦਾਖ਼ਲ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ ਉਨੀਂਵੇਂ ਦਿਨ ਵਿਚ ਦਾਖ਼ਲ ਹੋ ਗਿਆ| ਲਗਾਏ ਗਏ ਪੱਕੇ ਮੋਰਚੇ ਵਿਚ ਮਜ਼ਦੂਰ ਪਰਿਵਾਰਾਂ ਸਮੇਤ ਪਹੰੁਚ ਰਹੇ ਹਨ ਅਤੇ ਇਸ ਮੋਰਚੇ ਦੀ ਅਗਵਾਈ ਜਸਬੀਰ ਸਿੰਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਾਹਿਬ, ਜੋਗਿੰਦਰ ਕੌਰ ਮੱਖੀ ਕਲਾਂ ਆਦਿ ਨੇ ਕੀਤੀ ਇਸ ਮੌਕੇ ਖੇਤ ਮਜ਼ਦੂਰ ਮਰਦ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਢਿੱਲੋਂ ਝਬਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਵਿਚ ਕੀਤੇ ਵਾਅਦਿਆਂ ਅਨੁਸਾਰ ਪੰਚਾਇਤੀ ਜ਼ਮੀਨ ‘ਚੋਂ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ, ਪਰ ਪੰਜਾਬ ਦੀ ਕਾਂਗਰਸ ਸਰਕਾਰ ਝੂਠੀ ਸਾਬਿਤ ਹੋਈ | ਇਨ੍ਹਾਂ ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਚਾਇਤੀ ਜ਼ਮੀਨ ਵਿਚੋਂ 10-10 ਮਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ ਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਢੁਕਵੀਂ ਗਰਾਂਟ ਜਾਰੀ ਕੀਤੀ ਜਾਵੇ ਇਨ੍ਹਾਂ ਪਲਾਟਾਂ ਦੇ ਮਤੇ ਪਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ ਖੇਤ ਮਜ਼ਦੂਰਾਂ ਨੂੰ ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ| ਇਨ੍ਹਾਂ ਆਗੂਆਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਡੀ. ਸੀ. ਤੇ ਹਲਕਾ ਵਿਧਾਇਕ ਖੇਮਕਰਨ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਵਿਖੇ ਲਗਾਏ ਗਏ ਪੱਕੇ ਮੋਰਚੇ ਵਿਚ ਪਹੁੰਚ ਕੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ| ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ, ਸੰਤੋਖ ਸਿੰਘ ਮੱਖੀ ਕਲਾਂ, ਲਖਵਿੰਦਰ ਕੌਰ ਝਬਾਲ, ਪਰੇਮ ਸਿੰਘ ਸਰਾਂ ਤਲਵੰਡੀ, ਦਿਲਬਾਗ ਸਿੰਘ ਕੋਟ ਧਰਮਚੰਦ, ਬਲਵਿੰਦਰ ਸਿੰਘ ਕਲੰਜਰ ਮਾਹਣ ਸਿੰਘ ਭਿੱਖੀਵਿੰਡ, ਸੁਰਜੀਤ ਸਿੰਘ ਭਿੱਖੀਵਿੰਡ, ਗੰਜਣ ਸਿੰਘ ਨਾਰਲਾ ਆਦਿ ਆਗੂ ਹਾਜ਼ਰ ਸਨ|

Scroll To Top