ਫਤਿਹਾਬਾਦ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ ਵਾਸਤੇ ਪਿੰਡ ਜਾਮਾਰਾਏ ਤੋਂ 8ਵਾਂ ਜਥਾ ਰਵਾਨਾ ਕੀਤਾ ਗਿਆ। ਇਸ ਸਮੇਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਤੋਂ ਦਿੱਲੀ ਵੱਲ ਨੂੰ ਜਥੇ ਰਵਾਨਾ ਹੋ ਰਹੇ ਹਨ। ਲੋਕ ਬਹੁਤ ਉਤਸ਼ਾਹ ਨਾਲ ਦਿੱਲੀ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਨ ਵਾਸਤੇ ਪਹੁੰਚ ਰਹੇ ਹਨ। ਇਹ ਜਥੇ ਇਸ ਤਰਾਂ ਹੀ ਚਲਦੇ ਰਹਿਣਗੇ ਜਦੋਂ ਤੱਕ ਮੋਦੀ ਸਰਕਾਰ ਬਿੱਲ ਰੱਦ ਨਹੀਂ ਕਰਦੀ।

ਸੰਘਰਸ਼ ਵਿਚ ਸ਼ਾਮਲ ਹੋਣ ਵਾਸਤੇ ਪਿੰਡ ਜਾਮਾਰਾਏ ਤੋਂ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਜਥਾ ਰਵਾਨਾ ਹੋਇਆ। ਇਸ ਸਮੇਂ ਪਰਮਜੀਤ ਸਿੰਘ ਪੰਮਾ, ਅਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਪਾਲ ਸਿੰਘ, ਅਜੇਪਾਲ ਸਿੰਘ, ਗੁਰਪ੍ਰਤਾਪ ਸਿੰਘ, ਸਨੀ ਆਦਿ ਆਗੂ ਹਾਜਰ ਸਨ।