/* SC_TH_END:4.3.24:fc0ffc30 */ ਨਾਅਰੇਬਾਜ਼ੀ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਦਾ ਪੁਤਲਾ ਫੂਕਿਆ – Sangrami Lehar
Now Reading
ਨਾਅਰੇਬਾਜ਼ੀ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਦਾ ਪੁਤਲਾ ਫੂਕਿਆ

ਨਾਅਰੇਬਾਜ਼ੀ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਦਾ ਪੁਤਲਾ ਫੂਕਿਆ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 81ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ, ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਸਕੱਤਰ ਕਾਮਰੇਡ ਸੰਤੋਖ ਸਿੰਘ ਮੱਖੀ ਕਲਾਂ ਲਗਾਤਾਰ ਕਰ ਰਹੇ ਹਨ, ਜਿਸ ਵਿਚ ਖ਼ੇਤ ਮਜ਼ਦੂਰ ਪਰਿਵਾਰਾਂ ਸਮੇਤ ਪਹੁੰਚ ਰਹੇ ਹਨ | ਇਸ ਮੌਕੇ ਇਕੱਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਹਾਕਮਾਂ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਅਨੁਸਾਰ ਗ਼ਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ ਪੰਜ-ਪੰਜ ਮਰਲੇ ਪਲਾਂਟ ਅਲਾਟ ਕਰਕੇ ਦਿੱਤੇ ਜਾਣ ਅਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਢੁਕਵੀਂ ਗ੍ਰਾਂਟ ਜਾਰੀ ਕੀਤੀ ਜਾਵੇ ਅਤੇ ਕੂੜਾ ਸੁੱਟਣ ਲਈ ਟੋਏ ਦਿੱਤੇ ਜਾਣ¢ ਪਿੰਡ ਮੱਖੀ ਕਲਾਂ ਦੇ ਮਜ਼ਦੂਰਾਂ ਵਲੋਂ ਪੰਜ-ਪੰਜ ਮਰਲੇ ਪਲਾਂਟਾਂ ਦੀ ਅਲਾਟਮੈਂਟ ਕਰਨ ਲਈ ਏ.ਡੀ.ਸੀ. ਬਲਜਿੰਦਰ ਰਿਸ਼ੀ ਦੇ ਹੁਕਮਾਂ ਅਨੁਸਾਰ ਮੱਖੀ ਕਲਾਂ ਦੇ ਗ਼ਰੀਬ ਲੋਕਾਂ ਦੀਆਂ 77 ਅਰਜੀਆਂ ਬੀ.ਡੀ.ਪੀ.ਓ. ਭਿੱਖੀਵਿੰਡ ਨੂੰ ਦਿੱਤੀਆਂ ਗਈਆਂ| ਇਸ ਦੇ ਬਾਵਜੂਦ ਵੀ ਬੀ.ਡੀ.ਪੀ.ਓ. ਭਿੱਖੀਵਿੰਡ ਨੇ ਪਿੰਡ ਮੱਖੀ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਾਉਣ ਦਾ ਐਲਾਨ ਕਰ ਦਿੱਤਾ, ਜਿਸ ਦਾ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁੰਨਾਂ ਨੇ ਗਭੀਰ ਨੋਟਿਸ ਲੈਂਦਿਆਂ ਜਥੇਬੰਦੀ ਨੇ ਪਿੰਡ ਮੱਖੀ ਕਲਾਂ ਦੀਆਾ ਗਲੀਆਂ ਵਿਚ ਪੰਜਾਬ ਸਰਕਾਰ ਿਖ਼ਲਾਫ਼ ਭਾਰੀ ਨਾਅਰੇਬਾਜ਼ੀ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ ਗੱਜਣ ਸਿੰਘ ਨਾਰਲਾ, ਅੰਗਰੇਜ ਸਿੰਘ ਨਵਾਂ ਪਿੰਡ, ਲਾਜਰ ਲਾਖਣਾ, ਬਲਵੰਤ ਸਿੰਘ ਜੌਣੋਕੇ, ਕਰਨੈਲ ਸਿੰਘ ਚੱਕ, ਗੁਰਚਰਨ ਸਿੰਘ ਲੋਹਕਾ ਆਦਿ ਆਗੂ ਹਾਜ਼ਰ ਸਨ|

Scroll To Top