ਡੇਰਾ ਬਾਬਾ ਨਾਨਕ : ਅੱਜ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਪਿੰਡ ਜੌੜੀਆਂ ਖੁਰਦ ਵਿਖੇ ਸਾਥੀ ਸੰਤੋਖ ਸਿੰਘ ਸੂਬਾ ਮੀਤ ਸਕੱਤਰ ਨਿਰਮਾਣ ਮਜ਼ਦੂਰ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਦੇ ਸੂਬਾਈ ਕਨਵੀਨਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਗੁਰਵਿੰਦਰ ਸਿੰਘ ਬਟਾਲਾ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਡੇਰਾ ਬਾਬਾ ਨਾਨਕ ਵਲੋਂ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਇਤਿਹਾਸਕ ਕਸਬਾ ਡੇਰਾ ਬਾਬਾ ਨਾਲਕ ਦੇ ਸਰਬਪੱਖੀ ਵਿਕਾਸ ਦੀ ਮੰਗ ਦੀ ਪ੍ਰਾਪਤੀ ਲਈ 4 ਅਕਤੂਬਰ ਨੂੰ ਵਿਸ਼ਾਲ ਧਰਨਾ ਤੇ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ| ਇਸ ਮੌਕੇ ਮਾ. ਪਲਵਿੰਦਰ ਸਿੰਘ ਰੰਧਾਵਾ ਤੇ ਕੁਲਦੀਪ ਸਿੰਘ ਰਾਜੂ ਨੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਮੁਲਾਜ਼ਮਾਂ, ਔਰਤਾਂ, ਪੈਨਸ਼ਨਰਾਂ, ਅਤੇ ਲੇਖਕ ਜਥੇਬੰਦੀਆ ਨੂੰ ਧਰਨੇ ‘ਚ ਵੱਡੀ ਗਿਣਤੀ ਵਿਚ ਸ਼ਾਮਲਿ ਹੋਣ ਦੀ ਅਪੀਲ ਕੀਤੀ| ਇਸ ਮੌਕੇ ਸੈਮੂਲ ਮਸੀਹ, ਸੱਤਾ ਮਸੀਹ, ਪੱਪੂ ਮਸੀਹ, ਬਿੱਟੂ, ਚਾਂਦੀ, ਵਜੀਰ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਦੀਪ, ਰਾਜੂ ਮਸੀਹ, ਚੈਨ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ |