ਦਿਹਾਤੀ ਮਜ਼ਦੂਰ ਸਭਾ ਵੱਲੋਂ ਅਣਮਨੁੱਖੀ ਮੰਨੂੰਵਾਦੀ ਗੁਲਾਮੀ ਦੇ ਖ਼ਾਤਮੇਂ ਲਈ ਚੇਤਨਾ ਮਰਾਚ ਦੀ ਹੋਈ ਆਰੰਭਤਾ

ਗੱਗੋਮਾਹਲ (ਅੰਮ੍ਰਿਤਸਰ) : ਸਦੀਆਂ ਤੋਂ ਜਾਰੀ ਸਮਾਜਕ ਨਾਬਰਾਬਰੀ ਅਤੇ ਉਚ ਜਾਤੀ ਹੰਕਾਰ ਦੀ ਮੰਦਭਾਵਨਾ ‘ਚੋਂ ਉਪਜਦੇ ਜਾਤੀਪਾਤੀ ਅੱਤਿਆਚਾਰਾਂ ਦੇ ਸਦੀਵੀਂ ਖਾਤਮੇਂ ਲਈ ਪੜਾਅਵਾਰ ਫੈਸਲਾਕੁੰਨ ਸੰਗਰਾਮ ਦੇ ਫ਼ੈਸਲੇ ਮੁਤਾਬਿਕ ਅੱਜ ਦਿਹਾਤੀ ਮਜ਼ਦੂਰ ਸਭਾ ਵੱਲੋਂ ਚੇਤਨਾ ਮਾਰਚ ਦੀ ਆਰੰਭਤਾ ਕੀਤੀ ਗਈ। ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਉ ਮਾਰਚ” ਤਹਿਤ ਅੱਜ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੀ ਜਨਮ ਭੂਮੀ ਗੱਗੋਮਾਹਲ ਤੋਂ ਇਹ ਜਥਾ ਰਵਾਨਾ ਹੋਇਆ। ਇਸ ਮੌਕੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਪਿੰਡ ਵੱਲੋਂ ਜਥੇ ਲਈ ਲੰਗਰ ਪਾਣੀ ਦੀ ਸੇਵਾ ਤੋਂ ਬਿਨ•ਾਂ ਹੋਰ ਹਰ ਸੰਭਵ ਮਦਦ ਵੀ ਕੀਤੀ ਗਈ। ਇਹ ਜਥਾ ਸਾਰੇ ਪੰਜਾਬ ਦਾ ਦੌਰਾ ਕਰਨ ਉਪਰੰਤ 1 ਅਗਸਤ ਨੂੰ ਗਦਰੀ ਬਾਬਾ ਮੰਗੂ ਰਾਮ ਦੀ ਜਨਮ ਭੂਮੀ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਸੰਪੰਨ ਹੋਵੇਗਾ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਸਾਥੀ ਮਹੀਪਾਲ, ਮੀਤ ਪ੍ਰਧਾਨ ਸਾਥੀ ਅਮਰੀਕ ਸਿੰਧ ਦਾਊਂਦ ਤੋਂ ਬਿਨ•ਾਂ ਸਾਥੀ ਨਿਰਮਲ ਆਧੀ, ਗੁਰਨਾਮ ਸਿੰਘ ਭਿੰਡਰ, ਨਿਰਮਲ ਸਿੰਘ ਛੱਜਲਵੱਡੀ, ਨਰਿੰਦਰ ਵਡਾਲਾ ਤੇ ਬਲਵਿੰਦਰ ਮਹਿਮਸਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕੁਲਵੰਤ ਮੱਲੂਨੰਗਲ ਨੇ ਦਿਹਾਤੀ ਮਜ਼ਦੂਰ ਸਭਾ ਦੇ ਸੰਘਰਸ਼ ਦਾ ਸਮਰਥਨ ਕੀਤਾ। ਇਹ ਜਥਾ ਗੱਗੋਮਾਹਲ ਤੋਂ ਚੱਲ ਕੇ ਅਜਾਨਾਲ, ਪੂੰਗਾ, ਭਿੰਡੀਸੈਦਾਂ, ਲੋਪੋਕੇ, ਟਪਿਆਲਾ, ਚੁਗਾਵਾਂ, ਤੇ ਮੁਹਾਵਾ ਪਿੰਡਾਂ ‘ਚ ਗਿਆ। ਜਿਥੇ ਭਰਵੀਆਂ ਜਨਸਭਾਵਾਂ ਕੀਤੀਆਂ ਗਈਆਂ।
ਜਥਾ ਮਾਰਚ ਦੌਰਾਨ ਖੇਤੀ ਕਿਰਤੀਆਂ ਅਤੇ ਸਮਾਜਕ ਜਬਰ ਦੇ ਭੰਨੇ ਦਲਿਤਾਂ ਨੂੰ ਚੇਤੰਨ ਕਰਨ ਲਈ ”ਜਾਗੋ-ਜਥੇਬੰਦ ਹੋਵੋ, ਸੰਘਰਸ਼ ਕਰੋ-ਸਮਾਜ ਬਦਲੋ” ਸਿਰਲੇਖ ਹੇਠ ਇਕ ਦੁਵਰਕੀ ਵੀ ਵੱਡੀ ਪੱਧਰ ‘ਤੇ ਵੰਡੀ ਜਾ ਰਹੀ ਸੀ।