ਫਿਲੌਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਮ ਲੋਕਾਂ ਦੀਆਂ ਬਿਜਲੀ ਸਬੰਧੀ ਮੁਸ਼ਕਲਾਂ ਹੱਲ ਕਰਾਉਣ ਲਈ ਸਥਾਨਕ ਬਿਜਲੀ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਕਾਮਰੇਡ ਅੰਮ੍ਰਿਤਪਾਲ ਨੰਗਲ ਨੇ ਕਿਹਾ ਕਿ ਅਕਲਪੁਰ ਰੋਡ ‘ਤੇ 24 ਘੰਟੇ ਤੋਂ ਟਰਾਂਸਫ਼ਾਰਮਰ ਤੋਂ ਕਿਸੇ ਨੁਕਸ ਕਾਰਨ ਬਿਜਲੀ ਬੰਦ, ਮੁਹੱਲਾ ਸੰਤੋਖਪੁਰਾ ‘ਚ ਲੋਡ ਦੀ ਸਮੱਸਿਆ, ਲੋਕਾਂ ਦੇ ਘਰਾਂ ਦੀਆਂ ਤਾਰਾਂ ਪੁਰਾਣੀਆਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਟਰਾਂਸਫ਼ਾਰਮਰ ਮੌਕੇ ‘ਤੇ ਰੱਖਿਆਂ ਗਿਆ ਅਤੇ ਅਧਿਕਾਰੀਆਂ ਵੱਲੋਂ ਬਾਕੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਈ ਕੁੱਝ ਦਿਨ ਦਾ ਸਮਾਂ ਲਿਆ ਗਿਆ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਛੋਟੇ ਛੋਟੇ ਕੰਮਾਂ ਲਈ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਲੋਕਾਂ ਤੋਂ ਪੈਸਿਆਂ ਦਾ ਮੰਗ ਕੀਤੀ ਜਾਂਦੀ ਹੈ, ਜਿਸ ਦਾ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਖ਼ਤ ਨੋਟਿਸ ਲਿਆ ਜਾਵੇਗਾ। ਇਸ ਮੌਕੇ ਕਸ਼ਮੀਰ ਲਾਲ, ਬੁੱਧ ਪ੍ਰਕਾਸ਼, ਸੁਰਿੰਦਰ ਨੰਗਲ, ਸਚਿਨ ਕੁਮਾਰ, ਬੂਟਾ ਰਾਮ, ਹੈਪੀ, ਸਰੋਜ, ਕਮਲਾ, ਪੰਮੀ, ਰਾਣੀ, ਰਾਮਪਾਲ, ਸੁਖਵਿੰਦਰ ਠੇਕੇਦਾਰ, ਕਾਤਾਂ, ਨਿੰਦਰੋ, ਭਜਨੋਂ ਆਦਿ ਹਾਜ਼ਰ ਸਨ।