Now Reading
ਦਿਹਾਤੀ ਮਜ਼ਦੂਰ ਸਭਾ, ਧਿਆਨਪੁਰ ਇਕਾਈ ਦੀ ਚੋਣ ਹੋਈ

ਦਿਹਾਤੀ ਮਜ਼ਦੂਰ ਸਭਾ, ਧਿਆਨਪੁਰ ਇਕਾਈ ਦੀ ਚੋਣ ਹੋਈ

ਬਾਬਾ ਬਕਾਲਾ ਸਾਹਿਬ : ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ, ਧਿਆਨਪੁਰ ਇਕਾਈ ਦੀ ਚੋਣ ਮੀਟਿੰਗ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ, ਇਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਗ਼ਰੀਬ, ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਕਾਰਣ ਅੱਜ ਉਕਤ ਸਰਕਾਰਾਂ ਤੋਂ ਹਰੇਕ ਵਰਗ ਦੁਖੀ ਹੈ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਰਕਾਰ ਦੀਆਂ ਗ਼ਲਤ ਨੀਤੀਆਂ ਿਖ਼ਲਾਫ਼ ਜੱਹਾਦ ਛੇੜਿਆ ਜਾਵੇ ਅਤੇ ਇਕ ਪਲੇਟਫਾਰਮ ਹੇਠਾਂ ਇਕੱਤਰ ਹੋਕੇ ਸੰਘਰਸ਼ ਵਿੱਢਿਆ ਜਾਵੇ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ, ਧਿਆਨਪੁਰ ਦੀ ਚੋਣ ਕਰਵਾਈ ਗਈ, ਜਿਸ ਦੌਰਾਨ ਦਲਜੀਤ ਸਿੰਘ ਪ੍ਰਧਾਨ, ਅਮਰੀਕ ਸਿੰਘ ਧਿਆਨਪੁਰ ਜਨਰਲ ਸਕੱਤਰ, ਬੀਬੀ ਰਾਜ ਕੌਰ ਜੁਆਇੰਟ ਸਕੱਤਰ, ਗੁਰਨਾਮ ਸਿੰਘ ਮੀਤ ਪ੍ਰਧਾਨ, ਅਰਜਨ ਸਿੰਘ ਖਜ਼ਾਨਚੀ ਆਦਿ ਚੁਣੇ ਗਏ, ਜਦਕਿ ਮੈਂਬਰ ਵਰਕਿੰਗ ਕਮੇਟੀ ਜਸਬੀਰ ਸਿੰਘ ਜੱਸਾ, ਚਰਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਮਰਜੀਤ ਕੌਰ, ਬਲਵਿੰਦਰ ਕੌਰ ਅਤੇ ਸੁਖਦੇਵ ਸਿੰਘ ਆਦਿ ਚੁਣੇ ਗਏ | ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਬਾਬਾ ਬਕਾਲਾ, ਕਮਲ ਸ਼ਰਮਾ ਮੱਦ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ ਆਦਿ ਵੀ ਹਾਜ਼ਰ ਸਨ|

Scroll To Top