ਜਲੰਧਰ; 26 ਸਤੰਬਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੱਧ ਪ੍ਰਦੇਸ਼ ਵਿੱਚ ਦਲਿਤ ਪਰਿਵਾਰ ਦੇ ਦੋ ਬੱਚਿਆਂ ਦੀ ਉੱਚ ਜਾਤੀ ਹੰਕਾਰ ਦੀ ਮੰਦੀ ਸੋਚ ਅਧੀਨ ਕੀਤੀ ਗਈ ਵਹਿਸ਼ੀਆਨਾ ਹੱਤਿਆ ਦੀ ਜਬਰਦਸਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਦੇ ਕੋਝੇ ਯਤਨਾਂ ਵਿੱਚ ਗਲਤਾਨ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੀਆਂ ਹਿਦਾਇਤਾਂ ਅਨੁਸਾਰ ਸ਼ਾਸ਼ਨ ਚਲਾ ਰਹੀ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਦਲਿਤਾਂ, ਮੁਸਲਮਾਨਾਂ, ਔਰਤਾਂ ਅਤੇ ਕਬਾਇਲੀਆਂ ਖ਼ਿਲਾਫ਼ ਅਮਾਨਵੀ ਅੱਤਿਆਚਾਰਾਂ ਦੀਆਂ ਘਟਨਾਵਾਂ ਵਿੱਚ ਬੇਬਹਾ ਵਾਧਾ ਹੋਇਆ ਹੈ ਅਤੇ ਮੌਜੂਦਾ ਕਤਲ ਵੀ ਉਸੇ ਗੰਦੀ ਸਾਜਿਸ਼ ਦਾ ਨਤੀਜਾ ਹਨ। ਸਾਥੀ ਪਾਸਲਾ ਨੇ ਸਮੂੰਹ ਇਨਸਾਫ ਪਸੰਦ ਧਿਰਾਂ ਅਤੇ ਲੋਕਾਂ ਨੂੰ ਹਰ ਕਿਸਮ ਦੇ ਰੱਖ-ਰਖਾਅ, ਵਿਸ਼ੇਸ਼ ਕਰਕੇ ਜਾਤੀਵਾਦੀ ਅਤੇ ਧਾਰਮਿਕ ਸਰੋਕਾਰਾਂ ਨੂੰ ਦਰਕਿਨਾਰ ਕਰਦਿਆਂ ਅਜਿਹੀਆਂ ਦਰਦਨਾਕ ਵਾਰਦਾਤਾਂ ਵਿਰੁੱਧ ਹਰ ਪੱਧਰ ‘ਤੇ ਇੱਕਮੁਠ ਹੋ ਕੇ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ।
ਦਲਿਤ ਪਰਿਵਾਰ ਦੇ ਦੋ ਬੱਚਿਆਂ ਦੀ ਉੱਚ ਜਾਤੀ ਹੰਕਾਰ ਦੀ ਮੰਦੀ ਸੋਚ ਅਧੀਨ ਕੀਤੀ ਹੱਤਿਆ ਦੀ ਨਿਖੇਧੀ