ਅਜਨਾਲਾ : ਅੱਜ ਸਥਾਨਕ ਸ਼ਹਿਰ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਦਫ਼ਤਰੀ ਕੰਪਲੈਕਸ ਵਿਖੇ ਸਭਾ ਦੇ ਤਹਿਸੀਲ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ ਤੇ ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾਦੀ ਪ੍ਰਧਾਨਗੀ ‘ਚ ਕਰਵਾਈ ਗਈ ਤਹਿਸੀਲ ਪੱਧਰੀ ਰੋਸ ਮੀਟਿੰਗ ‘ਚ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਉਚੇਚੇ ਤੌਰ ‘ਤੇ ਸ਼ਾਮਿਲ ਹੋਏ| ਮੀਟਿੰਗ ‘ਚ ਰਾਜਾਸਾਂਸੀ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਕਿਸਾਨ ਹਰਭਜਨ ਸਿੰਘ ਨਾਲ ਕਥਿਤ ਤੌਰ ‘ਤੇ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਨੂੰ ਰੋਕ ਕੇ 15 ਦਿਨਾਂ ਦੇ ਅੰਦਰ ਇਨਸਾਫ਼ ਨਾ ਦਿੱਤਾ ਗਿਆ ਤਾਂ ਪ੍ਰਭਾਵਿਤ ਕਿਸਾਨ ਹਰਭਜਨ ਸਿੰਘ ਨੂੰ ਨਿਆਂ ਦਿਵਾਉਣ ਲਈ ਪੁਲਿਸ ਥਾਣਾ ਰਾਜਾਸਾਂਸੀ ਦਾ ਇਨਕਲਾਬੀ ਜਨਤਕ ਸੰਘਰਸ਼ੀਲ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਘਿਰਾਓ ਕਰਕੇ ਇਨਸਾਫ ਲੈਣ ਤੱਕ ਨਿਰੰਤਰ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਆਗੂ ਟਹਿਲ ਸਿੰਘ ਚੇਤਨਪੁਰਾ, ਸਤਨਾਮ ਸਿੰਘ ਚੱਕ ਔਲ, ਤਰਸੇਮ ਸਿੰਘ ਕਾਮਲਪੁਰਾ, ਹਰਜਿੰਦਰ ਸਿੰਘ ਸੋਹਲ, ਗੁਰਨਾਮ ਸਿੰਘ ਉਮਰਪੁਰਾ, ਜਸਬੀਰ ਸਿੰਘ ਜਸਰਾਊਰ, ਰਜਵੰਤ ਸਿੰਘ, ਮੁਖਤਾਰ ਸਿੰਘ ਡੱਲਾ, ਸੁਰਜੀਤ ਸਿੰਘ ਭੂਰੇਗਿੱਲ, ਕੁਲਵੰਤ ਸਿੰਘ ਮੱਲੂਨੰਗਲ ਆਦਿ ਆਗੂ ਮੌਜੂਦ ਸਨ |