ਤਲਵਾੜਾ-ਇੱਥੋਂ ਦੇ ਸਬਜ਼ੀ ਮੰਡੀ ਚੌਕ ਵਿੱਚ ਕਠੂਆ ਅਤੇ ਉਨਾਓ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਲੜੀਆਂ ਨਾਲ ਵਧਦੇ ਜਬਰ ਜਨਾਹ ਦੇ ਮਾਮਲਿਆਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ, ਤਲਵਾੜਾ ਦੇ ਬੈਨਰ ਹੇਠਾਂ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਸਮਾਜਿਕ ਤੇ ਮੁਲਾਜ਼ਮ ਸੰਗਠਨਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਸਵੀਰ ਤਲਵਾੜਾ, ਰਾਜੀਵ ਸ਼ਰਮਾ, ਯੁਗਰਾਜ ਸਿੰਘ, ਵਰਿੰਦਰ ਵਿੱਕੀ, ਧਰਮਿੰਦਰ ਸਿੰਬਲੀ, ਪਰਮਿੰਦਰ ਸਿੰਘ, ਵਰਿੰਦਰ ਵਿੱਕੀ, ਵਰਿੰਦਰ ਕੋਠੀ, ਨਰਿੰਦਰ ਪੁਰੀ ਆਦਿ ਬੁਲਾਰਿਆਂ ਨੇ ਦੇਸ਼ ਭਰ ਵਿੱਚ ਬੱਚੀਆਂ ਨਾਲ ਨਿੱਤ ਵਾਪਰ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਯੂਪੀ ਦੇ ਉਨਾਓ ਵਿੱਚ ਵਾਪਰੀ ਘਟਨਾ ਨੂੰ ਭਾਰਤੀ ਇਤਿਹਾਸ ਦਾ ਕਾਲਾ ਦੌਰ ਦੱਸਿਆ। ਬੁਲਾਰਿਆਂ ਨੇ ਜੰਮੂ ਖ਼ੇਤਰ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਰਸਾਨਾ ਵਿੱਚ ਵਾਪਰੀ ਘਟਨਾ ਸਬੰਧੀ ਸਬੰਧਤ ਸਰਕਾਰ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਕਠੂਆ ਅਤੇ ਉਨਾਓ ਮਾਮਲੇ ਵਿੱਚ ਸ਼ਾਮਿਲ ਮੁਜਰਮਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਮੌਜੂਦ ਹਕੂਮਤ ਦੇਸ਼ ਅੰਦਰ ਔਰਤਾਂ ਖਾਸ ਤੌਰ ’ਤੇ ਬਾਲੜੀਆਂ ਵਿਰੁੱਧ ਜਬਰ-ਜਨਾਹ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਨਾਕਾਮ ਸਿੱਧ ਹੋਈ ਹੈ। ਉੱਥੇ ਹੀ ਉਨ੍ਹਾਂ ਇਨ੍ਹਾਂ ਘਟਨਾਵਾਂ ਪਿੱਛੇ ਸਮਾਜ ਵਿੱਚ ਘੱਟ ਰਹੀਆਂ ਨੈਤਿਕ ਕਦਰਾਂ ਨੂੰ ਇੱਕ ਵੱਡਾ ਕਾਰਨ ਦੱਸਿਆ। ਇਸ ਉਪਰੰਤ ਮੁਜ਼ਾਹਰਾਕਾਰੀਆਂ ਨੇ ਬਲਾਤਕਾਰ ਦੀਆਂ ਪੀੜਤ ਬਾਲੜੀਆਂ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ ਵੀ ਕੱਢਿਆ।ਇਸ ਮੌਕੇ ਉੱਤਮ ਸਿੰਘ ਬੰਸੀਆ, ਬਿਕਰਮ ਭਵਨੌਰ, ਸੁਰਿੰਦਰ ਬਨਕਰਨ ਪੁਰ, ਨਰੇਸ਼ ਮਿੱਡਾ,ਕੁੰਦਨ ਲਾਲ, ਯਾਦਵਿੰਦਰ ਹਲੇੜ੍ਹ, ਗੁਰਦੀਪ ਸਿੰਘ ਦੌਸੜਕਾ, ਕੰਚਨ ਬਾਲਾ, ਰਣਜੀਤ ਕੌਰ, ਨਿਰਮਲਾ ਦੇਵੀ ਆਦਿ ਨੇ ਵੀ ਸੰਬੋਧਨ ਕੀਤਾ।